ਨਵੀਂ ਦਿੱਲੀ: ਲੰਬੇ ਇੰਤਜ਼ਾਰ ਤੋਂ ਬਾਅਦ ਮੋਟੋਰੋਲਾ ਨੇ ਅੱਜ ਆਪਣਾ ਨਵਾਂ ਸਮਾਰਟਫੋਨ ਮੋਟੋ ਜੀ9 ਭਾਰਤ ਵਿੱਚ ਲਾਂਚ ਕਰ ਦਿੱਤਾ ਹੈ। ਇਸ ਫੋਨ ਨੂੰ ਮੋਟੋ ਜੀ8 ਦਾ ਸਕਸੈਸਰ ਮੰਨਿਆ ਜਾ ਰਿਹਾ ਹੈ। ਮੋਟੋ ਜੀ9 ਨੂੰ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਲਾਂਚ ਕੀਤਾ ਗਿਆ ਹੈ। ਇਸ ਵਿੱਚ 48 ਮੈਗਾਪਿਕਸਲ ਦਾ ਪ੍ਰਾਇਮਰੀ ਸੈਂਸਰ ਹੈ। ਭਾਰਤ ਵਿੱਚ ਇਸ ਫੋਨ ਦੀ ਕੀਮਤ 11,499 ਰੁਪਏ ਰੱਖੀ ਗਈ ਹੈ।

ਮੋਟੋ ਜੀ 9 ਸਪੇਸੀਫਿਕੇਸ਼ਨਮੋਟੋ ਜੀ 9 ਨੂੰ 6.50 ਇੰਚ ਦੀ ਡਿਸਪਲੇਅ ਨਾਲ ਬਾਜ਼ਾਰ 'ਚ ਲਾਂਚ ਕੀਤਾ ਗਿਆ ਹੈ ਜਿਸ ਦਾ ਰੈਜ਼ੋਲਿਊਸ਼ਨ 720x1600 ਹੈ। ਫੋਨ ਵਿੱਚ 2GHz octa-core ਕੁਆਲਕਾਮ ਸਨੈਪਡ੍ਰੈਗਨ ਪ੍ਰੋਸੈਸਰ ਹੈ। ਮੋਟੋ ਜੀ9 '4GB ਰੈਮ ਦਿੱਤੀ ਗਈ ਹੈ। ਇਸ ਤੋਂ ਇਲਾਵਾ ਫੋਨ '64 ਜੀਬੀ ਸਟੋਰੇਜ਼ ਦਿੱਤੀ ਗਈ ਹੈ ਜਿਸ ਨੂੰ ਮਾਈਕਰੋ ਐਸਡੀ ਕਾਰਡ ਦੀ ਮਦਦ ਨਾਲ 512 ਜੀਬੀ ਤੱਕ ਵਧਾਇਆ ਜਾ ਸਕਦਾ ਹੈ। ਇਹ ਫੋਨ ਦੋ ਕਲਰ ਆਪਸ਼ਨਜ਼ ਵਿੱਚ ਮਿਲੇਗਾ ਜਿਸ ਵਿੱਚ Forest Green ਤੇ Sapphire Blue ਕੱਲਰ ਸ਼ਾਮਲ ਹਨ।

ਬੈਟਰੀ: ਮੋਟੋਰੋਲਾ ਦਾ ਇਹ ਫੋਨ ਐਂਡਰਾਇਡ 10 ਓਪਰੇਟਿੰਗ ਸਿਸਟਮ 'ਤੇ ਕੰਮ ਕਰਦਾ ਹੈ। ਫੋਨ '5000 mAh ਦੀ ਮਜ਼ਬੂਤ ਬੈਟਰੀ ਹੈ ਜੋ ਤੇਜ਼ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ। ਇਹ ਫੋਨ ਫੇਸ ਅਨਲਾਕ ਤੇ ਫਿੰਗਰਪ੍ਰਿੰਟ ਸੈਂਸਰ ਵਰਗੇ ਫੀਚਰਸ ਨਾਲ ਲੈਸ ਹੈ। ਕੁਨੈਕਟੀਵਿਟੀ ਦੇ ਲਿਹਾਜ਼ ਨਾਲ ਇਸ ਵਿੱਚ ਬਲੂਟੁੱਥ, ਜੀਪੀਐਸ, ਵਾਈ-ਫਾਈ, ਰੇਡੀਓ ਮੁਹੱਈਆ ਕਰਵਾਏ ਗਏ ਹਨ।

ਕੈਮਰਾਇਸ ਦੇ ਨਾਲ ਹੀ ਕੈਮਰੇ ਦੀ ਗੱਲ ਕਰੀਏ ਤਾਂ ਇਸ ਫੋਨ 'ਚ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਹੈ। ਇਸ ਵਿੱਚ 48 ਮੈਗਾਪਿਕਸਲ ਦਾ ਪ੍ਰਾਇਮਰੀ ਕੈਮਰਾ ਹੈ। ਇਸ ਤੋਂ ਇਲਾਵਾ 8 ਮੈਗਾਪਿਕਸਲ ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਘੱਟ ਰੋਸ਼ਨੀ ਵਿਚ ਵੀ ਇਸ ਫੋਨ ਤੋਂ ਇੱਕ ਵਧੀਆ ਫੋਟੋ ਕਲਿਕ ਕਰ ਸਕਦਾ ਹੈ।


ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਅਹਿਮ ਫੈਸਲੇ, ਸੰਗਤਾਂ ਨੂੰ ਢੱਡਰੀਆਂ ਵਾਲੇ ਦੇ ਸਮਾਗਮ ਨਾ ਕਰਵਾਉਣ ਦਾ ਹੁਕਮ

ਹਰਿਆਣਾ ਦੇ ਸਪੀਕਰ ਗਿਆਨ ਚੰਦ ਗੁਪਤਾ ਕੋਵਿਡ-19 ਪੌਜ਼ੇਟਿਵ

ਲਾਵਾਰਸ ਹਾਲਤ 'ਚ ਮਿਲੀ ਬਜ਼ੁਰਗ ਦੀ ਮੌਤ ਮਗਰੋਂ ਔਲਾਦ ਨੂੰ ਮਹਿਲਾ ਕਮਿਸ਼ਨ ਦੀ ਝਾੜ

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904