ਮੋਬਾਇਲ ਦੀ ਦੁਨੀਆਂ 'ਚ ਇਕ ਸਮੇਂ ਸਭ ਤੋਂ ਪਾਪੂਲਰ ਤੇ ਆਕਰਸ਼ਕ ਬਰਾਂਡ ਰਿਹਾ ਬਲੈਕਬੈਰੀ ਪਿਛਲੇ ਇਕ ਦਹਾਕੇ ਤੋਂ ਫਿੱਕਾ ਪੈ ਗਿਆ ਹੈ। ਕੁਝ ਸਾਲਾਂ ਤੋਂ ਕੰਪਨੀ ਬਜ਼ਾਰ 'ਚੋਂ ਲਗਪਗ ਗਾਇਬ ਹੋ ਚੁੱਕੀ ਸੀ। ਪਰ ਹੁਣ ਇਸ ਬਰਾਂਡ ਦੇ ਚਾਹੁਣ ਵਾਲਿਆਂ ਲਈ ਚੰਗੀ ਖ਼ਬਰ ਹੈ ਕਿ ਬਲੈਕਬੈਰੀ ਇਕ ਵਾਰ ਫਿਰ ਸਮਾਰਟਫੋਨ ਮਾਰਕਿਟ 'ਚ ਆਪਣੀ ਵਾਪਸੀ ਲਈ ਤਿਆਰ ਹੈ।


TCL ਦੇ ਛੱਡਣ ਮਗਰੋਂ ਨਵੇਂ ਸਮਝੌਤੇ:


ਬਲੈਕਬੈਰੀ ਨੇ ਨਵੇਂ ਸਮਾਰਟਫੋਨ ਦੇ ਨਿਰਮਾਣ ਲਈ ਆਨਵਾਰਡ ਮੋਬੀਲਿਟੀ (OnwardMobility) ਅਤੇ ਐਫਆਈਐਚ ਮੋਬਾਈਲ (FIH Mobile) ਦੇ ਨਾਲ ਲਾਇਸੈਂਸਿੰਗ ਸਮਝੌਤਾ ਕੀਤਾ ਹੈ। ਜਿਸ ਤਹਿਤ ਕੰਪਨੀ ਇਕ ਨਵਾਂ ਸਮਾਰਟਫੋਨ ਬਜ਼ਾਰ 'ਚ ਉਤਾਰੇਗੀ।


ਬਲੈਕਬੈਰੀ ਨੇ 2016 'ਚ ਚੀਨੀ ਕੰਪਨੀ TCL ਨਾਲ ਲਾਇਸੈਂਸਿੰਗ ਸਮਝੌਤਾ ਕੀਤਾ ਸੀ ਪਰ ਇਸ ਸਾਲ ਦੀ ਸ਼ੁਰੂਆਤ 'ਚ ਦੋਵੇਂ ਵੱਖ ਹੋ ਗਏ ਸਨ। ਨਵੇਂ ਸਮਝੌਤੇ ਤਹਿਤ OnwardMobility ਨਵੀਂ ਡਿਵਾਇਸ ਡਿਵੈਲਪ ਕਰੇਗੀ। ਜਦਕਿ FIH Mobile ਇਸ ਦੀ ਡਿਜ਼ਾਇਨਿੰਗ ਅਤੇ ਨਿਰਮਾਣ 'ਤੇ ਕੰਮ ਕਰੇਗੀ।


Physical keypad ਦੀ ਵਾਪਸੀ:


ਇਹ ਇਕ 5G ਸਪੋਰਟ ਹੈਂਡਸੈੱਟ ਹੋਵੇਗਾ। ਇਸ ਮੋਬਾਇਲ ਨਾਲ ਹੀ ਬਲੈਕਬੈਰੀ ਆਪਣੇ ਬੇਹੱਦ ਖ਼ਾਸ Physical QWERTY ਕੀਪੈਡ ਨੂੰ ਵਾਪਸ ਲਿਆਵੇਗੀ, ਜੋ ਇਕ ਸਮੇਂ ਤਕ ਕੰਪਨੀ ਦੇ ਮੋਬਾਇਲ ਫੋਨ ਦੇ ਸਭ ਤੋਂ ਆਕਰਸ਼ਕ ਪਹਿਲੂਆਂ 'ਚੋਂ ਇਕ ਹੋਇਆ ਕਰਦਾ ਸੀ।


ਹਾਲਾਂਕਿ ਅਜੇ ਤਕ ਮੋਬਾਇਲ ਦੇ ਰਿਲੀਜ਼ ਨੂੰ ਲੈਕੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਆਈ ਹੈ। ਪਰ ਮੰਨਿਆ ਜਾ ਰਿਹਾ ਹੈ ਕਿ ਇਹ 2021 ਦੇ ਪਹਿਲੇ ਹਿੱਸੇ 'ਚ ਲੌਂਚ ਹੋ ਜਾਵੇਗਾ। ਸ਼ੁਰੂਆਤ 'ਚ ਇਹ ਸਿਰਫ਼ ਉੱਤਰੀ ਅਮਰੀਕਾ ਤੇ ਯੂਰਪ 'ਚ ਉਪਲਬਧ ਹੋਵੇਗਾ। ਭਾਰਤ ਸਮੇਤ ਹੋਰ ਦੇਸ਼ਾਂ 'ਚ ਇਸ ਦੇ ਆਉਣ ਦੀ ਕੋਈ ਜਾਣਕਾਰੀ ਫਿਲਹਾਲ ਨਹੀਂ ਹੈ।


ਕੋਰੋਨਾ ਵਾਇਰਸ: ਸਿਹਤ ਮੰਤਰਾਲੇ ਦਾ ਦਾਅਵਾ, ਭਾਰਤ 'ਚ ਰਿਕਵਰੀ ਰੇਟ ਵਧਿਆ ਤੇ ਮੌਤ ਦਰ 'ਚ ਗਿਰਾਵਟ


ਬਲੈਕਬੈਰੀ ਨੇ ਭਰੋਸਾ ਦਿਵਾਇਆ ਕਿ ਨਵੇਂ ਫੋਨ 'ਚ ਵੀ ਕੰਪਨੀ ਵੱਲੋਂ ਪੁਰਾਣੇ ਸਮਾਰਟਫੋਨ ਦੀ ਤਰ੍ਹਾਂ ਦੀ ਸਿਕਿਓਰਟੀ ਫੀਚਰ ਹੋਣਗੇ। ਜੋ ਯੂਜ਼ਰਸ ਦੀ ਪ੍ਰੋਡਕਟੀਵਿਟੀ ਨੂੰ ਵਧਾਉਣ ਦੇ ਨਾਲ ਹੀ ਉਨ੍ਹਾਂ ਦੀ ਨਿੱਜਤਾ ਦਾ ਧਿਆਨ ਰੱਖਣਗੇ।


ਕੋਰੋਨਾ ਵਾਇਰਸ: ਦੁਨੀਆਂ 'ਚ ਇਕ ਦਿਨ 'ਚ ਆਏ ਢਾਈ ਲੱਖ ਨਵੇਂ ਕੇਸ, ਮੌਤਾਂ ਦੀ ਗਿਣਤੀ ਹੋਈ 8 ਲੱਖ, 7 ਹਜ਼ਾਰ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ