ਲੁਧਿਆਣਾ: ਅੱਜ ਦੇਸ਼ ਭਰ ਵਿੱਚ ਗਣੇਸ਼ ਚਤੁਰਥੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ।ਲੁਧਿਆਣਾ ਵਿੱਚ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ 40 ਕਿਲੋ ਚਾਕਲੇਟ ਕੇਕ ਦੇ ਰੂਪ 'ਚ ਬਣਾਈ ਗਈ ਹੈ।ਬੇਲਫਰਾਂਸ ਬੇਕਰੀ ਵਲੋਂ ਇਹ ਕੇਕ ਬਣਾਇਆ ਗਿਆ।



ਬੇਕਰੀ ਦੇ MD ਹਰਜਿੰਦਰ ਸਿੰਘ ਕੁਕਰੇਜਾ ਨੇ ਦੱਸਿਆ ਕਿ ਇਸ ਵਿਸ਼ੇਸ਼ ਕੇਕ ਨੂੰ ਉਹ ਪਾਣੀ 'ਚ ਨਹੀਂ ਸਗੋਂ ਦੁੱਧ 'ਚ ਵਿਸਰਜਿਤ ਕਰਨਗੇ। ਚਾਕਲੇਟ ਨਾਲ ਭਗਵਾਨ ਸ੍ਰੀ ਗਣੇਸ਼ ਦੀ ਮੂਰਤੀ ਤਿਆਰ ਕਰਨ ਵਾਲੇ ਸ਼ੈਫ ਨੇ ਦੱਸਿਆ ਕਿ 40 ਕਿੱਲੋ ਕੁਦਰਤੀ ਚਾਕਲੇਟ ਦੀ ਮਦਦ ਨਾਲ ਇਹ ਮੂਰਤੀ ਬਣਾਈ ਗਈ ਹੈ।ਜੋਕਿ ਪੂਰੀ ਤਰਾਂ Eco-Friendly ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਉਨ੍ਹਾਂ ਨੇ 1 ਕਿਲੋ ਤੋਂ ਲੈਕੇ 10 ਕਿਲੋ ਤਕ ਦੇ ਮਿੰਨੀ ਗਣੇਸ਼ਾ ਵੀ ਤਿਆਰ ਕੀਤੇ ਹਨ।ਜਿਨ੍ਹਾਂ ਨੂੰ ਲੋਕ ਅਸਾਨੀ ਨਾਲ ਆਪਣੇ ਘਰਾਂ ਵਿੱਚ ਸਥਾਪਿਤ ਕਰ ਸਕਦੇ ਹਨ।