ਚੰਡੀਗੜ੍ਹ: ਸਟੇਟ ਵਿਜੀਲੈਂਸ ਬਿਉਰੋ ਨੇ ਅੱਜ ਮਾਲ ਪਟਵਾਰੀ ਹਰੀਸ਼ ਕੁਮਾਰ ਗ੍ਰਿਫਤਾਰ ਕਰ ਲਿਆ ਹੈ।ਹਰੀਸ਼ ਕੁਮਾਰ ਤੇ ਦੋਸ਼ ਹਨ ਕਿ ਉਸਨੇ ਪਠਾਨਕੋਟ ਜ਼ਿਲ੍ਹੇ ਦੇ ਸੁਜਾਨਪੁਰ 'ਚ ਤਾਇਨਾਤੀ ਦੌਰਾਨ ਅਧਿਕਾਰਤ ਅਹੁਦੇ ਦੀ ਦੁਰਵਰਤੋਂ ਕਰਕੇ ਅਸਾਧਾਰਣ ਜਾਇਦਾਦ ਇੱਕਠੀ ਕੀਤੀ ਹੈ।


ਇਸ ਸਬੰਧੀ ਜਾਣਕਾਰੀ ਸਾਂਝਾ ਕਰਦੇ ਹੋਏ ਇੱਕ ਬੁਲਾਰੇ ਨੇ ਕਿਹਾ ਕਿ ਮੁਲਜ਼ਮ ਪਟਵਾਰੀ ਖਿਲਾਫ ਭ੍ਰਿਸ਼ਟਾਚਾਰ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।ਉਨ੍ਹਾਂ ਕਿਹਾ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕੇ ਹਰੀਸ਼ ਨੇ ਗੈਰ ਕਾਨੂੰਨੀ ਤਰੀਕਿਆਂ ਨਾਲ ਆਪਣੀ ਅਸਲ ਆਮਦਨੀ ਦੇ ਜਾਣੇ ਸਰੋਤਾਂ ਤੋਂ ਵੱਧ ਪੈਸੇ ਇਕੱਠੇ ਕੀਤੇ ਹਨ।ਉਸਦਾ ਖਰਚ ਉਸਦੀ ਕਮਾਈ ਨਾਲੋਂ ਵਧੇਰੇ ਸੀ।

ਉਸਨੇ ਦੱਸਿਆ ਕਿ 1 ਅਪ੍ਰੈਲ 2012 ਤੋਂ 31 ਮਾਰਚ 2017 ਤੱਕ ਜਾਂਚ 'ਚ ਇਹ ਪਾਇਆ ਗਿਆ ਕਿ ਉਸ ਨੂੰ 52,02,134 / -ਰੁਪਏ ਦੀ ਰਕਮ ਮਿਲੀ ਹੈ। ਪਰ ਉਸਨੇ 1,09,94,467 / -ਰੁਪਏ ਖਰਚ ਕੀਤੇ ਹਨ। ਜੋ ਇਹ ਦਰਸਾਉਂਦਾ ਹੈ ਕਿ ਉਸਨੇ ਅਸਲ ਰਸੀਦਾਂ ਨਾਲੋਂ ਵੱਧ ਪੈਸੇ ਖਰਚ ਕੀਤੇ ਸੀ।