ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ 10 ਜਨਵਰੀ ਨੂੰ ਕਿਸਾਨਾਂ ਦੇ ਮੁੱਦੇ 'ਤੇ ਕਿਸਾਨ ਮਹਾਂਪੰਚਾਇਤ ਨਾਂਅ ਦਾ ਪ੍ਰੋਗਰਾਮ ਕਰ ਰਹੇ ਹਨ। ਇਸ ਦੌਰਾਨ ਮੁੱਖ ਮੰਤਰੀ ਘਰੌਂਡਾ ਹਲਕੇ ਦੇ ਪਿੰਡ ਕੈਮਲਾ ਨੂੰ 30 ਕਰੋੜ ਦਾ ਤੋਹਫਾ ਵੀ ਪਿੰਡ ਦੇ ਲੋਕਾਂ ਨੂੰ ਦੇਕੇ ਜਾਣਗੇ। ਇੱਥੋਂ ਦੇ ਵਿਧਾਇਕ ਹਰਵਿੰਦਰ ਕਲਿਆਣ ਪ੍ਰੋਗਰਾਮ ਦੇ ਪ੍ਰਬੰਧਕ ਹਨ।


ਵਿਧਾਇਕ ਦਾ ਕਹਿਣਾ ਹੈ ਕਿ ਪਿੰਡ ਦੇ ਲੋਕਾਂ 'ਚ ਇਸ ਪ੍ਰੋਗਰਾਮ ਨੂੰ ਲੈਕੇ ਕਾਫੀ ਉਤਸ਼ਾਹ ਹੈ, ਪ੍ਰੋਗਰਾਮ ਹੋਵੇਗਾ, ਸਭ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਕਿਸਾਨ ਆਪਣੀ ਗੱਲ ਰੱਖ ਰਹੇ ਹਨ ਤੇ ਇੱਥੇ ਸਰਕਾਰ ਆਪਣੀ ਗੱਲ ਰੱਖ ਰਹੀ ਹੈ। ਟਕਰਾਅ ਦੀ ਸਥਿਤੀ ਨਹੀਂ ਹੋਵੇਗੀ ਚੰਗੇ ਢੰਗ ਨਾਲ ਪ੍ਰੋਗਰਾਮ ਹੋਵੇਗਾ।


ਉੱਥੇ ਹੀ ਧਰਨੇ 'ਤੇ ਬੈਠੇ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਇਸ ਪ੍ਰੋਗਰਾਮ ਨੂੰ ਨਹੀਂ ਹੋਣ ਦੇਣਗੇ। ਜਦੋਂ ਕਿਸਾਨ ਕੈਮਲਾ ਪਿੰਡ ਗਏ ਉੱਥੇ ਵੀ ਉਨ੍ਹਾਂ ਨੂੰ ਪਿੰਡ ਦੇ ਅੰਦਰ ਨਹੀਂ ਜਾਣ ਦਿੱਤਾ। ਪਰ ਉਸ ਤੋਂ ਬਾਅਦ ਵੀ ਕਿਸਾਨਾਂ ਦਾ ਕਹਿਣਾ ਹੈ ਕਿ 10 ਜਨਵਰੀ ਨੂੰ ਉਹ ਮੁੱਖ ਮੰਤਰੀ ਦਾ ਵਿਰੋਧ ਕਰਨਗੇ ਤੇ ਪ੍ਰੋਗਰਾਮ ਨਹੀਂ ਹੋਣ ਦੇਣਗੇ।


ਫਿਲਹਾਲ ਰਣਨੀਤੀ ਕਿਸਾਨਾਂ ਵੱਲੋਂ ਬਣਾਈ ਜਾ ਰਹੀ ਹੈ ਕਿ ਕਿਸ ਤਰੀਕੇ ਨਾਲ ਮੁੱਖ ਮੰਤਰੀ ਦੇ ਪ੍ਰੋਗਰਾਮ ਨੂੰ ਰੋਕਿਆ ਜਾਵੇ। ਓਧਰ ਪਾਰਟੀ ਦੇ ਕਾਰਕੁੰਨ ਪ੍ਰਸ਼ਾਸਨ ਦੇ ਨਾਲ ਮਿਲ ਕੇ ਇਸ ਗੱਲ ਦੀ ਰਣਨੀਤੀ ਬਣਾਉਣ 'ਚ ਜੁੱਟੇ ਹਨ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੀ ਕਿਸਾਨ ਮਹਾਂਪੰਚਾਇਤ ਨੂੰ ਕਿਵੇਂ ਸਫਲ ਬਣਾਇਆ ਜਾਵੇ। ਕੀ ਹੁੰਦਾ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।


ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ