ਸ੍ਰੀਨਗਰ: ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਜੀਸੀ ਮੁਰਮੂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਇਸ ਤੋਂ ਬਾਅਦ ਮਨੋਜ ਸਿਨ੍ਹਾ ਨੂੰ ਉਪ ਰਾਜਪਾਲ ਬਣਾਇਆ ਗਿਆ ਹੈ। ਇਹ ਜਾਣਕਾਰੀ ਰਾਸ਼ਟਰਪਤੀ ਦਫਤਰ ਵੱਲੋਂ ਜਾਰੀ ਬਿਆਨ ਵਿੱਚ ਦਿੱਤੀ ਗਈ ਹੈ। ਸੂਤਰਾਂ ਮੁਤਾਬਕ, ਜੀਸੀ ਮੁਰਮੂ ਨੂੰ ਦੇਸ਼ ਦੇ ਨਵੇਂ ਔਡੀਟਰ ਦੇ ਅਹੁਦੇ ਲਈ ਨਿਯੁਕਤ ਕੀਤਾ ਜਾ ਰਿਹਾ ਹੈ।

ਰਾਸ਼ਟਰਪਤੀ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ, “ਰਾਸ਼ਟਰਪਤੀ ਨੇ ਜੰਮੂ-ਕਸ਼ਮੀਰ ਦੇ ਉਪ ਰਾਜਪਾਲ ਵਜੋਂ ਗਿਰੀਸ਼ ਚੰਦਰ ਮੁਰਮੂ ਦੇ ਅਸਤੀਫੇ ਨੂੰ ਸਵੀਕਾਰ ਕਰ ਲਿਆ ਹੈ। ਰਾਸ਼ਟਰਪਤੀ ਨੇ ਮਨੋਜ ਸਿਨ੍ਹਾ ਨੂੰ ਜੰਮੂ-ਕਸ਼ਮੀਰ ਦਾ ਉਪ ਰਾਜਪਾਲ ਨਿਯੁਕਤ ਕੀਤਾ ਹੈ। ਕੈਬਨਿਟ ਸਕੱਤਰੇਤ ਦੇ ਸੀਨੀਅਰ ਅਫਸਰ ਨੇ ਕਿਹਾ, "ਔਡੀਟਰ ਰਾਜੀਵ ਮਹਰਿਸ਼ੀ 8 ਅਗਸਤ ਨੂੰ 65 ਸਾਲ ਦੇ ਹੋ ਜਾਣਗੇ, ਇਸ ਲਈ ਸਰਕਾਰ ਜਲਦਬਾਜ਼ੀ ਵਿੱਚ ਹੈ।"

ਮਨੋਜ ਸਿਨ੍ਹਾ ਰੇਲ ਰਾਜ ਮੰਤਰੀ ਰਹੇ ਹਨ

ਭਾਜਪਾ ਦੇ ਤਾਕਤਵਰ ਲੀਡਰ ਮਨੋਜ ਸਿਨ੍ਹਾ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ ਦੌਰਾਨ ਰੇਲ ਰਾਜ ਮੰਤਰੀ ਰਹੇ ਹਨ। ਪਿਛਲੇ ਸਾਲ ਹੋਈਆਂ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਗਾਜੀਪੁਰ ਤੋਂ ਚੋਣ ਲੜੀ ਸੀ ਪਰ ਉਹ ਜਿੱਤ ਨਹੀਂ ਸਕੇ। ਉਨ੍ਹਾਂ ਨੂੰ ਗਠਜੋੜ ਦੀ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਅਫਜ਼ਲ ਅੰਸਾਰੀ ਨੇ 119,392 ਵੋਟਾਂ ਨਾਲ ਹਰਾਇਆ ਸੀ।

2014 ਦੀਆਂ ਚੋਣਾਂ ਵਿੱਚ ਵੀ ਸਿਨ੍ਹਾ ਨੇ ਸਮਾਜਵਾਦੀ ਉਮੀਦਵਾਰ ਸ਼ਿਵਾਕਨਿਆ ਕੁਸ਼ਵਾਹਾ ਨੂੰ 32,452 ਵੋਟਾਂ ਨਾਲ ਹਰਾਇਆ ਸੀ। 2014 ਵਿੱਚ ਮਨੋਜ ਸਿਨ੍ਹਾ ਨੂੰ ਕੁੱਲ 306,929 ਵੋਟਾਂ ਮਿਲੀਆਂ ਸੀ। ਉਦੋਂ ਸਪਾ ਤੇ ਬਸਪਾ ਨੇ ਵੱਖਰੀਆਂ ਚੋਣਾਂ ਲੜੀਆਂ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904