ਗੁਜਰਾਤ: ਇੱਥੇ ਦੇ ਜੂਨਾਗੜ੍ਹ ਦੇ ਮਾਲਣਕਾ ‘ਚ ਨਦੀ ‘ਤੇ ਬਣਿਆ ਪੁਲ ਅਚਾਨਕ ਢਹਿ ਗਿਆ। ਜਦੋਂ ਪੁਲ ਟੁੱਟ ਕੇ ਨਦੀ ‘ਚ ਡਿੱਗਿਆ ਤਾਂ ਪੁਲ ਤੋਂ ਗੱਡੀਆਂ ਲੰਘ ਰਹੀਆਂ ਸੀ। ਇਸ ਕਰਕੇ ਚਾਰ ਗੱਡੀਆਂ ਮਲਬੇ ‘ਚ ਫਸ ਗਈਆਂ। ਇਸ ਹਾਦਸੇ ‘ਚ ਜ਼ਖ਼ਮੀ ਲੋਕਾਂ ਨੂੰ ਨੇੜਲੇ ਹਸਪਤਾਲ ‘ਚ ਭਰਤੀ ਕਰਵਾਇਆ ਗਿਆ।

ਦੱਸ ਦਈਏ ਕਿ ਜੂਨਾਗੜ੍ਹ ‘ਚ ਲਗਾਤਾਰ ਬਾਰਸ਼ ਹੋ ਰਹੀ ਹੈ। ਪੁਲ ਕਰੀਬ 40 ਸਾਲ ਪਹਿਲਾਂ ਬਣਿਆ ਸੀ। ਮੂਸਲਾਧਾਰ ਬਾਰਸ਼ ਕਰਕੇ ਪੁਲ ਦੇ ਹੇਠ ਦੀ ਜ਼ਮੀਨ ਖਿਸਕ ਗਈ ਸੀ।


ਜੂਨਾਗੜ੍ਹ ਦੇ ਡੀਐਮ ਦਫਤਰ ਨੇ ਟਵੀਟ ਕਰ ਕਿਹਾ, “ਮੇਂਦਰਡਾ-ਸਾਸਨ ‘ਤੇ ਪੁਲ ਮਾਲਣਕਾ ਕੋਲ ਢਹਿ ਗਿਆ। ਜ਼ਖ਼ਮੀਆਂ ਨੂੰ ਹਸਪਤਾਲਾਂ ‘ਚ ਭਰਤੀ ਕੀਤਾ ਗਿਆ ਹੈ। ਲੋਕਾਂ ਨੂੰ ਅਪੀਲ ਹੈ ਕਿ ਉਹ ਅਮਰਪੁਰ ਦੇਵਲਿਆ ਸਾਸਨ ਰੋਡ ਦੀ ਵਰਤੋਂ ਕਰਨ।”