ਨਵੀਂ ਦਿੱਲੀ: 1 ਦਸੰਬਰ, 2019 ਤੋਂ ਬਹੁਤ ਸਾਰੇ ਨਿਯਮ ਬਦਲਣ ਜਾ ਰਹੇ ਹਨ। ਇਨ੍ਹਾਂ ਤਬਦੀਲੀਆਂ ਦਾ ਸਿੱਧਾ ਅਸਰ ਤੁਹਾਡੀ ਜੇਬ 'ਤੇ ਪਏਗਾ। ਐਤਵਾਰ ਤੋਂ ਬੀਮਾ ਪ੍ਰੀਮੀਅਮ ਤੇ ਕੁਝ ਟ੍ਰੇਨਾਂ 'ਚ ਚਾਹ-ਸਨੈਕਸ ਤੇ ਖਾਣਾ ਮਹਿੰਗਾ ਹੋ ਜਾਵੇਗਾ। ਕਾਲ ਕਰਨ ਨਾਲ ਇੰਟਰਨੈੱਟ ਮਹਿੰਗਾ ਹੋ ਸਕਦਾ ਹੈ। ਰਿਲਾਇੰਸ ਜੀਓ, ਏਅਰਟੈਲ ਸਮੇਤ ਹੋਰ ਕੰਪਨੀਆਂ ਟੈਰਿਫਾਂ ਵਿੱਚ ਵਾਧਾ ਕਰ ਸਕਦੀਆਂ ਹਨ। ਹਾਲਾਂਕਿ, ਹਾਲੇ ਤਕ ਉਨ੍ਹਾਂ ਨਵੇਂ ਟੈਰਿਫ ਰੇਟਾਂ ਦਾ ਐਲਾਨ ਨਹੀਂ ਕੀਤਾ ਹੈ।


ਇਸ ਦੇ ਨਾਲ ਹੀ ਬੀਮਾ ਰੈਗੂਲੇਟਰੀ ਤੇ ਵਿਕਾਸ ਅਥਾਰਟੀ ਅਨੁਸਾਰ, ਬੀਮਾ ਪਾਲਿਸੀ ਦਾ ਪ੍ਰੀਮੀਅਮ 15 ਫੀਸਦੀ ਤੱਕ ਮਹਿੰਗਾ ਹੋ ਸਕਦਾ ਹੈ ਪਰ ਨਵੇਂ ਨਿਯਮਾਂ ਦਾ ਅਸਰ 1 ਦਸੰਬਰ 2019 ਤੋਂ ਪਹਿਲਾਂ ਵੇਚੀ ਗਈ ਪਾਲਿਸੀ ‘ਤੇ ਨਹੀਂ ਪਏਗਾ। ਹੁਣ ਪਾਲਿਸੀ ਬੰਦ ਹੋਣ ਦੇ 5 ਸਾਲਾਂ ਦੇ ਅੰਦਰ, ਇਸ ਨੂੰ ਰੀਨਿਊ ਵੀ ਕੀਤਾ ਜਾ ਸਕਦਾ ਹੈ। ਮਿਆਦ ਹੁਣ ਦੋ ਸਾਲ ਹੈ


ਇਸ ਦੇ ਨਾਲ ਹੀ ਰੇਲਵੇ ਬੋਰਡ ਵਿਚ ਸੈਰ ਸਪਾਟਾ ਤੇ ਖਾਣਾਂ ਵਿਭਾਗ ਨੇ ਕਿਹਾ ਕਿ ਰਾਜਧਾਨੀ, ਸ਼ਤਾਬਦੀ ਤੇ ਦੁਰੰਤੋ ਰੇਲ ਗੱਡੀਆਂ ਵਿਚ ਚਾਹ, ਸਨੈਕਸ ਤੇ ਖਾਣਾ ਮਹਿੰਗਾ ਹੋ ਜਾਏਗਾ। ਇਨ੍ਹਾਂ ਰੇਲ ਗੱਡੀਆਂ ਲਈ ਟਿਕਟਾਂ ਲੈਂਦੇ ਸਮੇਂ ਚਾਹ, ਨਾਸ਼ਤੇ ਤੇ ਖਾਣੇ ਦੇ ਪੈਸੇ ਅਦਾ ਕਰਨੇ ਪੈਂਦੇ ਹਨ। ਦੂਜੀਆਂ 'ਚ ਯਾਤਰੀਆਂ ਨੂੰ ਵੀ ਮਹਿੰਗਾਈ ਦੀ ਮਾਰ ਝੱਲਣੀ ਪਏਗੀ। ਨਵਾਂ ਮੀਨੂੰ ਤੇ ਫੀਸ ਦਸੰਬਰ ਵਿੱਚ ਅਪਡੇਟ ਕੀਤੀ ਜਾਏਗੀ।


ਇਸ ਤੋਂ ਇਲਾਵਾ ਐਲਪੀਜੀ ਸਿਲੰਡਰ ਦੀ ਕੀਮਤ 'ਚ ਬਦਲਾਅ ਹੋਏਗਾ। ਇਸ ਤੋਂ ਪਹਿਲਾਂ ਲਗਾਤਾਰ ਪਿਛਲੇ ਤਿੰਨ ਮਹੀਨਿਆਂ ਤੋਂ ਐਲਪੀਜੀ ਸਿਲੰਡਰ ਦੀ ਕੀਮਤ ਵਿੱਚ ਵਾਧਾ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਵਾਰ ਦਸੰਬਰ ਵਿਚ ਐਲਪੀਜੀ ਦੀਆਂ ਕੀਮਤਾਂ ਘੱਟ ਹੋ ਸਕਦੀਆਂ ਹਨ, ਜਿਸ ਨਾਲ ਨਵੇਂ ਸਾਲ ਤੋਂ ਪਹਿਲਾਂ ਖਪਤਕਾਰਾਂ ਨੂੰ ਰਾਹਤ ਮਿਲੇਗੀ।


ਜੋ ਲੋਕ ਆਨਲਾਈਨ ਲੈਣ-ਦੇਣ ਕਰਦੇ ਹਨ, ਉਨ੍ਹਾਂ ਨੂੰ 24 ਘੰਟੇ NEFT ਦੀ ਸਹੂਲਤ ਮਿਲੇਗੀ। ਫਿਲਹਾਲ ਇਸਦਾ ਸਮਾਂ ਸਵੇਰੇ 8 ਵਜੇ ਤੋਂ ਸ਼ਾਮ 7 ਵਜੇ ਦਾ ਹੈ। ਜਨਵਰੀ ਤੋਂ ਇਸ ‘ਤੇ ਕੋਈ ਚਾਰਜ ਨਹੀਂ ਲਵੇਗਾ।