ਹੈਦਰਾਬਾਦ: ਹੈਦਰਾਬਾਦ 'ਚ ਇੱਕ ਵੈਟਰਨਰੀ ਡਾਕਟਰ ਦੇ ਨਾਲ ਸਮੂਹਕ ਬਲਾਤਕਾਰ ਅਤੇ ਕਤਲ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਚਾਰ ਮੁਲਜ਼ਮਾਂ ਨੂੰ ਅਦਾਲਤ ਨੇ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ ਹੈ। ਭਾਰੀ ਪੁਲਿਸ ਸੁਰੱਖਿਆ ਦਰਮਿਆਨ ਦੋਸ਼ੀਆਂ ਨੂੰ ਸ਼ਾਦਾਗਰ ਥਾਣੇ ਤੋਂ ਚੰਚਲਗੁਡਾ ਕੇਂਦਰੀ ਜੇਲ੍ਹ ਭੇਜ ਦਿੱਤਾ ਗਿਆ। ਚਾਰੇ ਨੌਜਵਾਨਾਂ 'ਤੇ ਦੋਸ਼ ਹੈ ਕਿ ਉਨ੍ਹਾਂ ਨੇ ਗੈਂਗਰੇਪ ਨੂੰ ਅੰਜਾਮ ਦੇਣ ਤੋਂ ਬਾਅਦ ਲੜਕੀ ਨੂੰ ਅੱਗ ਲਾ ਦਿੱਤੀ ਗਈ। ਚਾਰੇ ਮੁਲਜ਼ਮ ਲਾਰੀ ਮਜ਼ਦੂਰ ਹਨ।

ਹੈਦਰਾਬਾਦ ਪੁਲਿਸ ਮੁਤਾਬਕ ਰਤ ਹਸਪਤਾਲ ਗਈ ਅਤੇ ਬੁੱਧਵਾਰ ਸ਼ਾਮ ਨੂੰ ਘਰ ਪਰਤੀ। ਉਹ ਸ਼ਾਮ ਕਰੀਬ 50 ਮਿੰਟ 'ਤੇ ਕਿਸੇ ਹੋਰ ਕਲੀਨਿਕ ਲਈ ਰਵਾਨਾ ਹੋਈ ਅਤੇ ਉਸ ਨੇ ਆਪਣਾ ਦੁਪਹੀਆ ਵਾਹਨ ਸ਼ਮਸ਼ਾਬਾਦ ਟੋਲ ਪਲਾਜ਼ਾ ਨੇੜੇ ਖੜ੍ਹਾ ਕੀਤਾ ਅਤੇ ਕੈਬ ਲੈ ਲਈ।

ਉਸਦੀ ਛੋਟੀ ਭੈਣ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ ਬੁੱਧਵਾਰ ਦੀ ਰਾਤ ਨੂੰ 9.22 ਵਜੇ ਉਸਨੂੰ ਫੋਨ ਕੀਤਾ ਸੀ ਅਤੇ ਕਿਹਾ ਸੀ ਕਿ ਉਹ ਅਜੇ ਵੀ ਟੋਲ ਪਲਾਜ਼ਾ ਤੇ ਸੀ। ਕਿਸੇ ਨੇ ਉਸ ਨੂੰ ਕਿਹਾ ਸੀ ਕਿ ਉਸਦੀ ਸਕੂਟੀ ਪੈਂਚਰ ਹੈ ਅਤੇ ਉਸ ਨੂੰ ਮਦਦ ਦੀ ਪੇਸ਼ਕਸ਼ ਕੀਤੀ। ਸ਼ਿਕਾਇਤਕਰਤਾ ਨੇ ਦੱਸਿਆ ਕਿ ਉਸ ਨੇ ਆਪਣੀ ਭੈਣ ਨੂੰ 9.44 ਵਜੇ ਫੇਰ ਫ਼ੋਨ ਕੀਤਾ ਪਰ ਫੋਨ ਬੰਦ ਸੀ। ਇਸ ਤੋਂ ਬਾਅਦ ਉਸਨੇ ਪੁਲਿਸ ਨਾਲ ਸੰਪਰਕ ਕੀਤਾ।

ਵੈਟਰਨਰੀ ਡਾਕਟਰ ਦੀ ਲਾਸ਼ ਵੀਰਵਾਰ ਨੂੰ ਟੋਲ ਪਲਾਜ਼ਾ ਤੋਂ 25 ਕਿਲੋਮੀਟਰ ਦੀ ਦੂਰੀ 'ਤੇ ਹੈਦਰਾਬਾਦ-ਬੰਗਲੌਰ ਰਾਸ਼ਟਰੀ ਰਾਜਮਾਰਗ 'ਤੇ ਇੱਕ ਪਲੱਟੀ ਨੇੜੇ ਮਿਲੀ ਸੀ, ਜਿਥੇ ਉਹ ਆਖ਼ਰੀ ਵਾਰ ਵੇਖੀ ਗਈ ਸੀ।

ਵੱਡੀ ਗਿਣਤੀ 'ਚ ਲੋਕਾਂ ਨੇ ਥਾਣੇ ਦੇ ਬਾਹਰ ਪ੍ਰਦਰਸ਼ਨ ਕੀਤਾ ਜਿੱਥੇ ਬਲਾਤਕਾਰ ਕਰਨ ਅਤੇ ਮਾਰਨ ਦੇ ਦੋਸ਼ੀ ਨੂੰ ਹਿਰਾਸਤ 'ਚ ਰੱਖੀਆ ਗਿਆ ਸੀ। ਪ੍ਰਦਰਸ਼ਨਕਾਰੀਆਂ ਨੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀ ਸ਼ਾਦਾਗਰ ਥਾਣੇ ਦੇ ਬਾਹਰ ਇਕੱਠੇ ਹੋਏ ਅਤੇ ਦੋਸ਼ੀਆਂ ਖਿਲਾਫ ਨਾਅਰੇਬਾਜ਼ੀ ਕੀਤੀ। ਇਨ੍ਹਾਂ ਚੋਂ ਕੁਝ ਲੋਕਾਂ ਨੇ ਮੰਗ ਕੀਤੀ ਕਿ ਮੁਲਜ਼ਮਾਂ ਨੂੰ ਮੌਤ ਦੀ ਸਜ਼ਾ ਦਿੱਤੀ ਜਾਵੇ।