ਆਪਣੇ ਨਾਲ ਹੋਈ ਇਸ ਘਟਨਾਬਾਰੇ ਜਾਣਕਾਰੀ ਦਿੰਦੇ ਹੋਏ ਗੁਜਰਾਲ ਨੇ ਕਿਹਾ ਕਿ ਜਦੋਂ ਉਹ ਮੈਟਲ ਡਿਟੈਕਟਰ ਚੋਂ ਨਿਕਲੇ ਤਾਂ ਕੋਈ ਅਲਾਰਮ ਨਹੀਂ ਵਜਿਆ ਜਿਸ ਨਾਲ ਇਹ ਸ਼ੱਕ ਹੋ ਸਕੇ ਕਿ ਮੇਰੇ ਕੋਲ ਕੋਈ ਖ਼ਤਰਨਾਕ ਚੀਜ਼ ਹੈ। ਪਰ ਇਸ ਤੋਂ ਬਾਅਦ ਵੀ ਉੱਥੇ ਤਾਇਨਾਤ ਸੁਰੱਖਿਆ ਕਰਮੀਆਂ ਨੇ ਮੈਨੂੰ ਪੱਗ ਲਾਹੁਣ ਨੂੰ ਕਿਹਾ। ਗੁਜਰਾਲ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਪਰ ਕਰਮੀਆਂ ਨੇ ਉਸ ਦੀ ਇੱਕ ਨਹੀਂ ਸੁਣੀ।
ਸਿਮਰਨ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਸਿਕਊਰਟੀ ਪੁਆਇੰਟ ‘ਤੇ ਬੈਠ ਗਏ। ਪਰ ਕਰਮੀ ਉਸ ਨੂੰ ਪੱਗ ਲਾਹੁਣ ਲਈ ਕਹਿੰਦੇ ਰਹੇ। ਇੰਨਾ ਹੀ ਨਹੀਂ ਪਾਈਲਟ ਗੁਜਰਾਲ ਨੇ ਕਿਹਾ ਕਿ ਇੱਥੇ ਉਸ ਨਾਲ ਅਜਿਹਾ ਪਹਿਲਾਂ ਵੀ ਹੋ ਚੁੱਖਿਆ ਹੈ। ਪਰ ਅਜਿਹੀ ਘਟਨਾ ਉਸ ਨਾਲ ਦੁਨੀਆ ਦੇ ਹੋਰ ਕਿਸੇ ਏਅਰਪੋਰਟ ‘ਤੇ ਨਹੀਂ ਹੁੰਦੀ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਇਸ ਘਟਨਾ ਬਾਰੇ ਵਿਦੇਸ਼ ਮੰਤਰੀ ਅੇਸ ਜੈਸ਼ੰਕਰ ਨੂੰ ਪੱਤਰ ਲਿੱਖ ਇਸ ਮਾਮਲੇ ਦਾ ਹੱਲ ਕਰਨ ਦੀ ਗੁਜ਼ਾਰਿਸ਼ ਕੀਤੀ ਸੀ। ਜਿਸ ‘ਤੇ ਸਿਮਰਨ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਹੈ। ਇਸ ਤੋਂ ਇਲਾਵਾ ਸਿਮਰਨ ਦਾ ਕਹਿਣਾ ਹੈ ਕਿ ਉਹ ਇਸ ਘਟਨਾ ਨੂੰ ਯੂ-ਟਿਊਬ ਚੈਨਲ ਫਲਾਇੰਗ ਟਰਬਿਨੈਟਰ ਕੋਲ ਲੈ ਕੇ ਜਾਣਗੇ। ਤਾਂ ਜੋ ਦੁਨੀਆ ਦੇ ਲੋਕਾਂ ਨੂੰ ਇਸ ਬਾਰੇ ਪਤਾ ਲੱਗ ਸਕੇ।