ਰਾਂਚੀ: ਝਾਰਖੰਡ ਵਿਧਾਨ ਸਭਾ ਚੋਣਾਂ ‘ਚ ਪਹਿਲੇ ਗੇੜ ਦੀ 13 ਵਿਧਾਨ ਸਭਾ ਸੀਟਾਂ ‘ਤੇ ਵੋਟਿੰਗ ਸਵੇਰੇ ਸ਼ੁਰੂ ਹੋ ਗਈ ਸੀ। ਇੱਥੇ ਦੁਪਹਿਰ ਇੱਕ ਵਜੇ ਤਕ 13 ਜ਼ਿਲ੍ਹਿਆਂ ‘ਚ ਕਰੀਬ 46% ਤਕ ਵੋਟਿੰਗ ਹੋਈ। ਚੋਣ ਕਮੀਸ਼ਨਰ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ 11 ਵਜੇ ਤਕ ਚਤਰਾ ‘ਚ 29.32 ਫੀਸਦ, ਗੁਮਲਾ ‘ਚ 30.46%, ਬਿਸ਼ੁਨਪੁਰ ‘ਚ 29.51%, ਲੋਹਰਦਗਾ ‘ਚ 21.27 ਫੀਸਦ, ਮਜਿਨਕਾ ‘ਚ 22.17 ਫੀਸਦ, ਲਾਤੇਹਾਰ ‘ਚ 27%, ਪਾਂਕੀ ‘ਚ 26.50 ਫੀਸਦ ਵੋਟਿੰਗ ਹੋਈ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਝਾਰਖੰਡ ਦੇ ਵੋਟਰਾਂ ‘ਚ ਭਾਰੀ ਗਿਣਤੀ ‘ਚ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਟਵੀਟ ਕਰ ਲਿਖੀਆ, “ਝਾਰਖੰਡ ਵਿਧਾਨਸਭਾ ਚੋਣਾਂ ਲਈ ਅੱਜ ਮਤਦਾਨ ਦਾ ਪਹਿਲਾ ਗੇੜ ਹੈ। ਸਾਰੇ ਵੋਟਰਾਂ ਨੂੰ ਮੇਰੀ ਅਪੀਲ ਹੈ ਕਿ ਉਹ ਆਪਣਾ ਵੋਟ ਜ਼ਰੂਰ ਦੇਣ”।


ਦੱਸ ਦਈਏ ਕਿ ਝਾਰਖੰਡ ਦੀ 81 ਵਿਧਾਨਸਭਾ ਸੀਟਾਂ ਲਈ ਪੰਜ ਪੜਾਅ ‘ਚ ਮਤਦਾਨ ਹੋਣਾ ਹੈ। ਪਹਿਲੇ ਗੇੜ ਦੀ ਵੋਟਿੰਗ 30 ਨਵੰਬਰ ਨੂੰ ਦੂਜੇ ਗੇੜ ਦੀ ਵੋਟਿੰਗ 7 ਦਸੰਬਰ, ਤੀਝੇ ਗੇੜ ਦੀ ਚੋਣਾਂ 12 ਦਸੰਬਰ, ਚੌਥੇ ਗੇੜ ਦੀ ਚੋਣਾਂ 16 ਅਤੇ ਆਖਰੀ ਯਾਨੀ ਪੰਜਵੇਂ ਗੇੜ ‘ਚ ਚੋਣਾਂ 20 ਦਸੰਬਰ ਨੂੰ ਪੈਣਗੀਆਂ। ਚੋਣਾਂ ਦੇ ਨਤੀਜੇ 23 ਦਸੰਬਰ ਨੂੰ ਅੇਲਾਨੇ ਜਾਣਗੇ।