ਭੋਪਾਲ: ਮੱਧ ਪ੍ਰਦੇਸ਼ ਦੇ ਜ਼ਿਲ੍ਹਾ ਦੇਵਾਸ ਦੇ ਬਾਗਲੀ 'ਚ ਤੋਂ ਇੱਕ ਬੇਹੱਦ ਦੁੱਖਦ ਖ਼ਬਰ ਸਾਹਮਣੇ ਆਈ ਹੈ।ਜਿੱਥੇ ਇੱਕ ਮਾਰੂਤੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਪਾਣੀ ਦੇ ਤੇਜ਼ ਬਹਾਅ ਨਾਲ ਵਹਿ ਗਈ।ਦਰਅਸਲ, ਕਮਲਾਪੁਰ ਦੇ ਕੋਲ ਨਦੀ ਸਿੱਖਰਲੇ ਪੱਧਰ ਤੇ ਸੀ ਅਤੇ ਪਾਣੀ ਪੁੱਲ ਦੇ ਉਪਰ ਵਹਿ ਰਿਹਾ ਸੀ।ਇਸ ਦੌਰਾਨ ਮਾਰੂਤੀ ਵੈਨ ਨੇ ਇਸ ਪੁੱਲ ਨੂੰ ਪਾਰ ਕਰਨ ਦੀ ਕੋਸ਼ਿਸ਼ ਕੀਤੀ ਅਤੇ ਹਾਦਸੇ ਦਾ ਸ਼ਿਕਾਰ ਹੋ ਗਈ।ਨਦੀ ਦੇ ਤੇਜ਼ ਵਹਾਅ ਦੇ ਨਾਲ ਗੱਡੀ ਵੀ ਵਹਿ ਗਈ।
ਗੱਡੀ 'ਚ ਕੁੱਲ ਪੰਜ ਲੋਕ ਸਵਾਰ ਸਨ। ਜੋ ਗੱਡੀ 'ਚ ਫਸੇ ਹੋਏ ਸਨ ਅਤੇ ਜਾਨ ਬਚਾਉਣ ਲਈ ਗੁਹਾਰ ਲਾ ਰਹੇ ਸਨ ਪਰ ਬਾਹਰ ਨਹੀਂ ਨਿਕਲ ਪਾ ਰਹੇ ਸਨ।ਇਸ ਦੌਰਾਨ ਦੋ ਨੌਜਵਾਨਾਂ ਨੇ ਹਿੰਮਤ ਦਿਖਾਈ ਅਤੇ ਨਦੀ 'ਚ ਛਾਲ ਮਾਰ ਦਿੱਤੀ।ਪਰ ਜਿਵੇਂ ਹੀ ਉਹ ਗੱਡੀ ਨੇੜੇ ਪਹੁੰਚੇ ਤਾਂ ਗੱਡੀ ਪਾਣੀ ਦੇ ਤੇਜ਼ ਬਹਾਅ 'ਚ ਰੁੜ੍ਹ ਗਈ।ਇਸ ਦੌਰਾਨ ਗੱਡੀ ਵਿੱਚੋਂ ਇੱਕ ਨੌਜਵਾਨ ਬਾਹਰ ਨਿਕਲਿਆ ਅਤੇ ਤੈਰ ਕੇ ਆਪਣੀ ਜਾਨ ਬਚਾਈ।
ਰੈਸਕਿਉ ਕੀਤਾ ਗਿਆ ਅਰਜਨ
ਜਾਣਕਾਰੀ ਮੁਤਾਬਿਕ ਪਰਿਵਾਰ ਇਲਾਜ ਲਈ ਹੱਟਪੀਪਲਿਆ ਗਿਆ ਹੋਇਆ ਸੀ।ਇਹ ਘਟਨਾ ਉਥੋਂ ਵਾਪਸ ਪਰਤਣ ਵੇਲੇ ਵਾਪਰੀ।ਫਿਲਹਾਲ ਪੁਲਿਸ ਅਤੇ ਬਚਾਅ ਟੀਮਾਂ ਮੌਕੇ ਤੇ ਪਹੁੰਚ ਕਾਰ ਅਤੇ ਕਾਰ ਸਵਾਰ ਲੋਕਾਂ ਨੂੰ ਭਾਲ ਰਹੀਆਂ ਹਨ।