ਇਸ ਜਿੱਤ ਤੋਂ ਬਾਅਦ ਹੁਣ ਮੈਰੀਕਾਮ ਫਾਈਨਲ ‘ਚ ਯੂਕ੍ਰੇਨ ਦੀ ਹਨਾ ਅੋਖੋਟਾ ਨਾਲ ਮੁਕਾਬਲਾ ਕਰੇਗੀ। ਆਪਣੀ ਇਸ ਸ਼ਾਨਦਾਰ ਜਿੱਤ ਤੋਂ ਬਾਅਦ ਮੈਰੀ ਨੇ ਕਿਹਾ, "ਇਸ ਖਿਡਾਰੀ ਨੂੰ ਮੈਂ ਪਿਛਲੇ ਸਾਲ ਏਸ਼ੀਅਨ ਚੈਂਪੀਅਨਸ਼ੀਪ ਫਾਈਨਲ ‘ਚ ਹਰਾਇਆ ਸੀ। ਅਸੀਂ ਆਪਣੀ ਹਾਰ-ਜਿੱਤ ਹਰ ਮੁਕਾਬਲੇ ਤੋਂ ਕੁਝ ਨਾ ਕੁਝ ਸਿੱਖਦੇ ਹਾਂ। ਮੈਂ ਹੁਣ ਹਨਾ ਨਾਲ ਮੁਕਾਬਲੇ ਲਈ ਤਿਆਰ ਹਾਂ ਤੇ ਆਪਣੇ ਖੇਡ ‘ਤੇ ਫੋਕਸ ਕਰ ਜਿੱਤ ਹਾਸਲ ਕਰਾਂਗੀ।"
ਵਿਸ਼ਵ ਕੱਪ ‘ਚ ਮੈਰੀਕਾਮ ਹੁਣ ਤਕ 5 ਵਾਰ ਗੋਲਡ ਜਿੱਤ ਚੁੱਕੀ ਹੈ। ਉਸ ਨੇ 2001 ‘ਚ ਚਾਂਦੀ ਦਾ ਤਮਗਾ, 2002-2005-2006-2006-2008 ਤੇ 2010 ‘ਚ ਸੋਨੇ ਦਾ ਤਮਗਾ ਜਿੱਤਿਆ ਹੈ। ਇਸ ਹਿਸਾਬ ਨਾਲ ਉਹ ਹੁਣ ਤਕ 6 ਤਮਗੇ ਜਿੱਤ ਚੁੱਕੀ ਹੈ।