Mumbai Fire News: ਮੁੰਬਈ ਦੇ ਕਾਂਦੀਵਲੀ ਇਲਾਕੇ ਵਿੱਚ ਇੱਕ ਇਮਾਰਤ ਵਿੱਚ ਭਿਆਨਕ ਅੱਗ ਲੱਗ ਗਈ। ਅੱਗ ਲੱਗਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਜ਼ਖ਼ਮੀ ਹੋ ਗਏ। ਪੰਜ ਜ਼ਖ਼ਮੀਆਂ ਵਿੱਚੋਂ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।


ਬੀਐਮਸੀ ਤੋਂ ਮਿਲੀ ਜਾਣਕਾਰੀ ਵਿੱਚ ਕਿਹਾ ਗਿਆ ਹੈ ਕਿ ਕਾਂਦੀਵਲੀ ਪੱਛਮੀ ਦੇ ਮਹਾਵੀਰ ਨਗਰ ਸਥਿਤ ਪਵਨ ਧਾਮ ਵੀਣਾ ਸੰਤੂਰ ਬਿਲਡਿੰਗ ਵਿੱਚ ਅੱਜ ਸਵੇਰੇ ਅੱਗ ਲੱਗਣ ਕਾਰਨ 2 ਲੋਕਾਂ ਦੀ ਮੌਤ ਹੋ ਗਈ ਅਤੇ 3 ਲੋਕ ਜ਼ਖਮੀ ਹੋ ਗਏ। ਇਸ ਤੋਂ ਇਲਾਵਾ ਤਾਜ਼ਾ ਜਾਣਕਾਰੀ ਅਨੁਸਾਰ 8 ਫਾਇਰ ਫਾਈਟਰਾਂ ਦੀ ਮਦਦ ਨਾਲ ਅੱਗ 'ਤੇ ਕਾਬੂ ਪਾ ਲਿਆ ਗਿਆ ਹੈ।


ਦੱਸ ਦਈਏ ਕਿ ਮੁੰਬਈ ਦੇ ਕਾਂਦੀਵਾਲੀ ਇਲਾਕੇ 'ਚ ਦੁਪਹਿਰ 12.27 'ਤੇ ਅੱਗ ਲੱਗਣ ਦੀ ਖਬਰ ਮਿਲੀ ਹੈ। ਇਸ ਭਿਆਨਕ ਅੱਗ 'ਚ ਇਕ ਔਰਤ ਅਤੇ ਇਕ 8 ਸਾਲ ਦੇ ਬੱਚੇ ਸਮੇਤ 2 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਔਰਤ ਦਾ ਨਾਂ ਗਲੋਰੀ ਵਾਲਫਟੀ (43 ਸਾਲ) ਹੈ, ਜਦਕਿ ਬੱਚੇ ਦਾ ਨਾਂ ਜੋਸੂ ਜੇਮਸ ਰਾਬਰਟ (8 ਸਾਲ) ਦੱਸਿਆ ਜਾ ਰਿਹਾ ਹੈ।






ਇਹ ਵੀ ਪੜ੍ਹੋ: Agniveer Emoluments: ਅਗਨੀਵੀਰ ਦੀ ਸ਼ਹਾਦਤ 'ਤੇ ਪਰਿਵਾਰ ਨੂੰ ਮਿਲੇਗੀ 1 ਕਰੋੜ ਰੁਪਏ ਦੀ ਸਹਾਇਤਾ , ਰਿਪੋਰਟ ਦਾ ਦਾਅਵਾ


ਉੱਥੇ ਹੀ ਇਸ ਅੱਗ 'ਚ ਤਿੰਨ ਲੋਕਾਂ ਦੇ ਜ਼ਖਮੀ ਹੋਣ ਦੀ ਵੀ ਖਬਰ ਹੈ, ਜਿਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ ਅਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਜ਼ਖਮੀਆਂ ਵਿੱਚ ਲਕਸ਼ਮੀ ਬੂਰਾ, ਔਰਤ (40 ਸਾਲ, 45-50% ਝੁਲਸੀ), ਰਾਜੇਸ਼ਵਰੀ ਭਰਤਰੇ, ਔਰਤ (24 ਸਾਲ, 100% ਝੁਲਸੀ) ਅਤੇ ਰੰਜਨ ਸੁਬੋਧ ਸ਼ਾਹ, ਔਰਤ (76 ਸਾਲ, 45-50% ਝੁਲਸੀ) ਸ਼ਾਮਲ ਹਨ। 


ਸਥਾਨਕ ਲੋਕਾਂ ਮੁਤਾਬਕ ਜਿਸ ਇਮਾਰਤ ਵਿੱਚ ਅੱਗ ਲੱਗੀ ਸੀ, ਉਸ ਇਮਾਰਤ ਵਿੱਚ ਆਈਪੀਐਲ ਕ੍ਰਿਕਟਰ ਪਾਲ ਚੰਦਰਸ਼ੇਖਰ ਵਲਥਾਟੀ ਦਾ ਘਰ ਵੀ ਹੈ। ਉੱਥੇ ਹੀ ਜਿਨ੍ਹਾਂ ਲੋਕਾਂ ਦੀ ਮੌਤ ਹੋ ਗਈ ਹੈ, ਉਹ ਇਨ੍ਹਾਂ ਦੇ ਘਰ ਮਹਿਮਾਨ ਆਏ ਹੋਏ ਸਨ।


ਇਹ ਵੀ ਪੜ੍ਹੋ: Trending News: ਇੱਕ ਕਰੋੜ ਦੀ BMW ਕਾਰ 'ਚੋਂ 58 ਸੈਕਿੰਡ 'ਚ 14 ਲੱਖ ਰੁਪਏ ਚੋਰੀ, ਚੋਰੀ ਦਾ ਅੰਦਾਜ਼ ਵੇਖ ਹੋ ਜਾਓਗੇ ਹੈਰਾਨ