Theft in BMW Car: ਸੜਕ 'ਤੇ ਖੜ੍ਹੀ BMW ਕਾਰ 'ਚੋਂ ਚੋਰੀ ਹੋਣ ਦਾ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਬੈਂਗਲੁਰੂ 'ਚ 14 ਲੱਖ ਰੁਪਏ ਦੀ ਚੋਰੀ ਦੀ ਇਹ ਘਟਨਾ ਸੀਸੀਟੀਵੀ ਫੁਟੇਜ 'ਚ ਕੈਦ ਹੋ ਗਈ। ਇਸ ਤੋਂ ਬਾਅਦ ਹੁਣ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਸਥਾਨਕ ਪੁਲਿਸ ਦਾ ਕਹਿਣਾ ਹੈ ਕਿ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਜਾਂਚ ਕੀਤੀ ਜਾ ਰਹੀ ਹੈ। 


ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ 'ਚ ਇੱਕ ਕਾਰ ਸੜਕ ਕਿਨਾਰੇ ਖੜ੍ਹੀ ਦਿਖਾਈ ਦੇ ਰਹੀ ਹੈ। ਅਚਾਨਕ ਬਾਈਕ ਸਵਾਰ ਦੋ ਨੌਜਵਾਨ ਉੱਥੇ ਆਉਂਦੇ ਹਨ। ਇੱਕ ਨੌਜਵਾਨ ਬਾਈਕ ਤੋਂ ਹੇਠਾਂ ਉੱਤਰ ਕੇ ਕਾਰ ਦੇ ਆਲੇ-ਦੁਆਲੇ ਘੁੰਮਦਾ ਹੈ। ਇਸ ਤੋਂ ਬਾਅਦ ਉਹ ਡਰਾਈਵਰ ਸਾਈਡ ਦੀ ਖਿੜਕੀ ਤੋੜ ਕੇ ਅੰਦਰ ਦਾਖਲ ਹੁੰਦਾ ਹੈ ਤੇ ਕਾਰ ਅੰਦਰ ਰੱਖਿਆ ਬੈਗ ਲੈ ਕੇ ਫਰਾਰ ਹੋ ਜਾਂਦਾ ਹੈ।



ਇਹ ਵੀ ਪੜ੍ਹੋ: Punjab News: ਸਰਕਾਰ ਦਾ ਫਰਜ਼ ਗੱਲ ਕਰਕੇ ਮਸਲਾ ਹੱਲ ਕਰੇ ਨਾ ਕਿ ਹੰਕਾਰੀ ਬਣ ਕੇ ਖ਼ੁਦਕੁਸ਼ੀ ਲਈ ਮਜ਼ਬੂਰ ਕਰੇ-ਰਾਜਾ ਵੜਿੰਗ


ਇਸ ਸੀਸੀਟੀਵੀ ਫੁਟੇਜ ਵਿੱਚ ਤੁਸੀਂ ਦੇਖੋਗੇ ਕਿ ਉਹ ਬੈਗ ਲੈ ਕੇ ਕਾਰ ਵਿੱਚੋਂ ਬਾਹਰ ਨਿਕਲਦਾ ਹੈ। ਇਸ ਤੋਂ ਬਾਅਦ ਆਲੇ-ਦੁਆਲੇ ਦੇਖਣ ਤੋਂ ਬਾਅਦ ਉਹ ਆਪਣੇ ਸਾਥੀ ਨਾਲ ਬਾਈਕ 'ਤੇ ਉਥੋਂ ਭੱਜ ਜਾਂਦਾ ਹੈ। ਜਦੋਂ ਇਹ ਘਟਨਾ ਵਾਪਰੀ ਤਾਂ ਕਈ ਲੋਕ ਕਾਰ ਤੋਂ ਕੁਝ ਮੀਟਰ ਦੀ ਦੂਰੀ 'ਤੇ ਖੜ੍ਹੇ ਸਨ ਪਰ ਕਿਸੇ ਨੂੰ ਪਤਾ ਹੀ ਨਹੀਂ ਲੱਗਾ।


ਪੁਲਿਸ ਨੇ ਦੱਸਿਆ ਕਿ ਜਿਸ ਕਾਰ 'ਚ ਇਹ ਚੋਰੀ ਹੋਈ ਹੈ, ਉਹ ਬੀਐਮਡਬਲਿਊ ਐਕਸ 5 ਹੈ। ਇਸ ਦੀ ਕੀਮਤ ਇੱਕ ਕਰੋੜ ਰੁਪਏ ਤੋਂ ਵੱਧ ਹੈ। ਫੁਟੇਜ 'ਚ ਦੋਵੇਂ ਲੜਕੇ ਪਛਾਣ ਤੋਂ ਬਚਣ ਲਈ ਮੂੰਹ 'ਤੇ ਮਾਸਕ ਪਾਏ ਹੋਏ ਦਿਖਾਈ ਦੇ ਰਹੇ ਹਨ। ਚੋਰ ਨੇ ਸ਼ੀਸ਼ਾ ਤੋੜਨ ਲਈ ਇੱਕ ਖਾਸ ਔਜ਼ਾਰ ਦੀ ਵਰਤੋਂ ਕੀਤੀ। ਸ਼ੀਸ਼ਾ ਤੋੜ ਕੇ ਉਹ ਖਿੜਕੀ ਰਾਹੀਂ ਕਾਰ ਅੰਦਰ ਦਾਖ਼ਲ ਹੋਇਆ। ਇਸ ਦੌਰਾਨ ਬਾਈਕ 'ਤੇ ਬੈਠਾ ਉਸ ਦਾ ਇੱਕ ਹੋਰ ਸਾਥੀ ਇਧਰ-ਉਧਰ ਦੇ ਲੋਕਾਂ 'ਤੇ ਨਜ਼ਰ ਰੱਖਦਾ ਹੈ, ਤਾਂ ਜੋ ਜੇਕਰ ਕੋਈ ਆਏ ਤਾਂ ਉਸ ਨੂੰ ਤੁਰੰਤ ਇਸ ਦੀ ਸੂਚਨਾ ਦੇ ਸਕੇ ਤੇ ਸਮਾਂ ਆਉਣ 'ਤੇ ਦੋਵੇਂ ਉਥੋਂ ਭੱਜ ਸਕਣ।


ਇਹ ਵੀ ਪੜ੍ਹੋ: Manpreet Badal: ਵਿਜੀਲੈਂਸ ਸਾਹਮਣੇ ਪੇਸ਼ ਨਹੀਂ ਹੋਏ ਮਨਪ੍ਰੀਤ ਬਾਦਲ, ਪਿੱਠ ਦਰਦ ਕਰਕੇ ਮੰਗੀ 10 ਦਿਨਾਂ ਦੀ ਛੋਟ