ਮਥੁਰਾ: ਮਥੁਰਾ ਦੀ ਸਿਵਲ ਲਾਈਨ ਰੋਡ 'ਤੇ ਇੱਕ ਘੰਟਾ ਲਗਾਤਾਰ ਹਾਈ ਵੋਲਟੇਜ਼ ਡ੍ਰਾਮਾ ਚੱਲਿਆ। ਇੱਕ ਵਿਅਕਤੀ ਨੇ ਆਪਣੀ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਤੇ ਫਿਰ ਕਈ ਹਵਾਈ ਫਾਇਰ ਵੀ ਕੀਤੇ। ਘਟਨਾ ਐਸਐਸਪੀ ਦਫਤਰ ਤੇ ਕੋਰਟ ਕੰਪਲੈਕਸ ਦੇ ਸਾਹਮਣੇ ਹੋਈ। ਗੱਡੀ ‘ਚ ਇੱਕ ਔਰਤ ਤੇ ਤਿੰਨ ਬੱਚੇ ਸੀ ਜਿਨ੍ਹਾਂ ਨੂੰ ਹੇਠ ਉਤਾਰ ਬੰਦੇ ਨੇ ਕਾਰ ਨੂੰ ਅੱਗ ਲਾ ਦਿੱਤੀ।
ਕਾਰ ਨੂੰ ਲੱਗੀ ਅੱਗ ਦੇਖ ਪੁਲਿਸ ਮੌਕੇ ‘ਤੇ ਪਹੁੰਚੀ ਤੇ ਵਿਅਕਤ ਤੇ ਮਹਿਲਾ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਪਰ ਦੋਵਾਂ ਦੇ ਹੱਥਾਂ ‘ਚ ਪਿਸਤੌਲ ਸੀ। ਨੌਜਵਾਨ ਨੇ ਕਈ ਰਾਉਂਡ ਹਵਾਈ ਫਾਈਰਿੰਗ ਵੀ ਕੀਤੀ। ਇਸ ਤੋਂ ਬਾਅਦ ਉਸ ਨੇ ਮਾਈਕ ਮੰਗਵਾ ਆਪਣੀ ਗੱਲ ਸਭ ਦੇ ਸਾਹਮਣੇ ਰੱਖੀ। ਇਸ ਦੌਰਾਨ ਦੋਵਾਂ ਨੇ ਖੁਦ ਨੂੰ ਭ੍ਰਿਸ਼ਟਾਚਾਰ ਨਾਲ ਪੀੜਤ ਦੱਸਿਆ।
ਪੁਲਿਸ ਅਧਿਕਾਰੀ ਗਿਰਰਾਜ ਸਿੰਘ ਸਿਸੋਦੀਆ ਨੇ ਨੌਜਵਾਨ ਨੂੰ ਸੂਝਬੂਝ ਨਾਲ ਫੜ੍ਹ ਲਿਆ। ਇਸ ਤੋਂ ਬਾਅਦ ਦੋਵਾਂ ਨੂੰ ਹਿਰਾਸਤ ‘ਚ ਲੈ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਨੇ ਅਜਿਹਾ ਕਿਉਂ ਕੀਤਾ। ਨੌਜਵਾਨ ਦੀ ਪਛਾਣ ਦਾਮੋਦਰਪੁਰਾ ਵਾਸੀ ਸ਼ੁਭਮ ਚੌਧਰੀ ਵਜੋਂ ਤੇ ਔਰਤ ਉਸ ਦੀ ਬਿਜਨੈਸ ਪਾਟਨਰ ਅੰਜਨਾ ਸ਼ਰਮਾ ਹੈ। ਤਿੰਨ ਬੱਚੇ ਵੀ ਅੰਜ਼ਨਾ ਦੇ ਹਨ।
ਮੁੰਡੇ ਤੇ ਕੁੜੀ ਨੇ ਸੜਕ 'ਤੇ ਆਪਣੀ ਕਾਰ ਨੂੰ ਲਾਈ ਅੱਗ, ਫਿਰ ਫਾਇਰਿੰਗ ਕਰ ਦਿੱਤੀ
ਏਬੀਪੀ ਸਾਂਝਾ
Updated at:
26 Sep 2019 03:27 PM (IST)
ਮਥੁਰਾ ਦੀ ਸਿਵਲ ਲਾਈਨ ਰੋਡ 'ਤੇ ਇੱਕ ਘੰਟਾ ਲਗਾਤਾਰ ਹਾਈ ਵੋਲਟੇਜ਼ ਡ੍ਰਾਮਾ ਚੱਲਿਆ। ਇੱਕ ਵਿਅਕਤੀ ਨੇ ਆਪਣੀ ਕਾਰ ਨੂੰ ਅੱਗ ਦੇ ਹਵਾਲੇ ਕਰ ਦਿੱਤਾ ਤੇ ਫਿਰ ਕਈ ਹਵਾਈ ਫਾਇਰ ਵੀ ਕੀਤੇ। ਘਟਨਾ ਐਸਐਸਪੀ ਦਫਤਰ ਤੇ ਕੋਰਟ ਕੰਪਲੈਕਸ ਦੇ ਸਾਹਮਣੇ ਹੋਈ।
- - - - - - - - - Advertisement - - - - - - - - -