ਨਵੀਂ ਦਿੱਲੀ: ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਵਿਆਹਾਂ ਵਿੱਚ ਵੱਧ ਤੋਂ ਵੱਧ 50 ਬਾਰਾਤੀ ਤੇ 11 ਪਕਵਾਨਾਂ ਦੀ ਮੰਗ ਉਠਾਈ ਹੈ। ਜਸਬੀਰ ਸਿੰਘ ਗਿੱਲ ਨੇ ਸੰਸਦ ਵਿੱਚ ਇਹ ਮੰਗ ਉਠਾਉਂਦਿਆਂ ਇਸ ਬਾਰੇ ਕੇਂਦਰ ਸਰਕਾਰ ਨੂੰ ਕਾਨੂੰਨ ਬਣਾਉਣ ਲਈ ਕਿਹਾ ਹੈ। ਇਸ ਬਾਰੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਇਹ ਕਾਨੂੰਨ ਨਾਲ ਨਹੀਂ, ਇੱਛਾ ਸ਼ਕਤੀ ਨਾਲ ਹੋਵੇਗਾ। ਜੇ ਸੰਸਦ ਮੈਂਬਰ ਖੁਦ ਅਜਿਹਾ ਕਰਨ ਲੱਗ ਜਾਣ ਤਾਂ ਪੂਰਾ ਦੇਸ਼ ਵੀ ਅਜਿਹਾ ਹੀ ਕਰੇਗਾ।

ਦਰਅਸਲ ਕਾਂਗਰਸ ਦੇ ਸੰਸਦ ਮੈਂਬਰ ਜਸਬੀਰ ਸਿੰਘ ਗਿੱਲ ਨੇ ਬੁੱਧਵਾਰ ਨੂੰ ਲੋਕ ਸਭਾ ਵਿੱਚ ਕੇਂਦਰ ਸਰਕਾਰ ਨੂੰ ਅਜਿਹਾ ਕਾਨੂੰਨ ਬਣਾਉਣ ਦੀ ਅਪੀਲ ਕੀਤੀ ਜਿਸ ਵਿੱਚ ਵਿਆਹਾਂ ਵਿੱਚ ਵੱਧ ਤੋਂ ਵੱਧ 50 ਬਾਰਾਤੀ ਤੇ 11 ਪਕਵਾਨ ਤੋਂ ਵੱਧ ਨਾ ਹੋਣ। ਉਨ੍ਹਾਂ ਸਦਨ ਵਿੱਚ ਸਿਫ਼ਰ ਕਾਲ ਦੌਰਾਨ ਇਹ ਮੰਗ ਉਠਾਈ।


ਮੋਦੀ ਸਰਕਾਰ ਦਾ ਭਗਵੰਤ ਮਾਨ ਨੂੰ ਵੱਡਾ ਝਟਕਾ! ਪੇਂਡੂ ਵਿਕਾਸ ਫੰਡ ਦੇ 1100 ਕਰੋੜ ਰੁਪਏ ਰੋਕੇ

ਗਿੱਲ ਨੇ ਕਿਹਾ ਕਿ ਸਾਡੇ ਦੇਸ਼ ਵਿੱਚ ਵਿਆਹਾਂ ਵਿੱਚ ਬਹੁਤ ਖਰਚਾ ਹੁੰਦਾ ਹੈ, ਬਹੁਤ ਸਾਰੇ ਲੋਕਾਂ ਨੂੰ ਬੁਲਾਇਆ ਜਾਂਦਾ ਹੈ ਤੇ ਤਰ੍ਹਾਂ-ਤਰ੍ਹਾਂ ਦੇ ਪਕਵਾਨ ਤਿਆਰ ਕੀਤੇ ਜਾਂਦੇ ਹਨ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ, ‘'ਹੁਣ ਅਜਿਹਾ ਕਾਨੂੰਨ ਬਣਾਇਆ ਜਾਣਾ ਚਾਹੀਦਾ ਹੈ ਕਿ ਵਿਆਹਾਂ 'ਚ 50 ਤੋਂ ਵੱਧ ਬਾਰਾਤ, ਲੜਕੀ ਵਾਲੇ ਪਾਸੇ ਤੋਂ 50 ਤੋਂ ਵੱਧ ਅਤੇ 11 ਤੋਂ ਵੱਧ ਪਕਵਾਨ ਨਹੀਂ ਹੋਣੇ ਚਾਹੀਦੇ।’

ਗਿੱਲ ਨੇ ਕਿਹਾ ਕਿ ਗੁਆਂਢੀ ਦੇਸ਼ ਪਾਕਿਸਤਾਨ 'ਚ ਅਜਿਹਾ ਕਾਨੂੰਨ ਬਣਿਆ ਹੈ ਤੇ ਇੱਥੇ ਵੀ ਇਹ ਕਾਨੂੰਨ ਬਣਾਉਣ ਦੀ ਲੋੜ ਹੈ। ਇਸ ਬਾਰੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਕਿਹਾ ਹੈ ਕਿ ਇਹ ਕਾਨੂੰਨ ਨਾਲ ਨਹੀਂ, ਇੱਛਾ ਸ਼ਕਤੀ ਨਾਲ ਹੋਵੇਗਾ। ਜੇ ਸੰਸਦ ਮੈਂਬਰ ਖੁਦ ਅਜਿਹਾ ਕਰਨ ਲੱਗ ਜਾਣ ਤਾਂ ਪੂਰਾ ਦੇਸ਼ ਵੀ ਅਜਿਹਾ ਹੀ ਕਰੇਗਾ।