MCD Mayor Election Todey: ਦਿੱਲੀ 'ਚ ਬੁੱਧਵਾਰ ਨੂੰ ਮੇਅਰ ਦੇ ਅਹੁਦੇ ਲਈ ਚੋਣ ਹੋਣੀ ਹੈ, ਜਿਸ 'ਚ ਆਮ ਆਦਮੀ ਪਾਰਟੀ ਦੇ ਸ਼ੈਲੀ ਓਬਰਾਏ ਅਤੇ ਭਾਰਤੀ ਜਨਤਾ ਪਾਰਟੀ ਦੀ ਸ਼ਿਖਾ ਰਾਏ ਵਿਚਾਲੇ ਸਿੱਧਾ ਮੁਕਾਬਲਾ ਹੋਵੇਗਾ। ਦਿੱਲੀ ਨਗਰ ਨਿਗਮ 'ਚ 'ਆਪ' ਸੱਤਾ 'ਚ ਹੈ। ਅਧਿਕਾਰੀਆਂ ਨੇ ਦੱਸਿਆ ਸੀ ਕਿ 26 ਅਪ੍ਰੈਲ ਨੂੰ ਹੋਣ ਵਾਲੀ ਮੇਅਰ ਦੀ ਚੋਣ ਲਈ ਦੋ ਉਮੀਦਵਾਰਾਂ ਨੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਸਨ, ਜਿਨ੍ਹਾਂ ਵਿੱਚ ਮੌਜੂਦਾ ਮੇਅਰ ਓਬਰਾਏ ਅਤੇ ਭਾਜਪਾ ਦੀ ਸ਼ਿਖਾ ਰਾਏ ਸ਼ਾਮਿਲ ਹਨ।


ਸ਼ੈਲੀ ਓਬਰਾਏ 22 ਫਰਵਰੀ ਨੂੰ ਦਿੱਲੀ ਦੀ ਮੇਅਰ ਚੁਣੀ ਗਈ ਸੀ। ਉਨ੍ਹਾਂ ਨੇ ਭਾਜਪਾ ਦੀ ਰੇਖਾ ਗੁਪਤਾ ਨੂੰ 34 ਵੋਟਾਂ ਦੇ ਫਰਕ ਨਾਲ ਹਰਾਇਆ। ਸ਼ੈਲੀ ਨੂੰ 150 ਵੋਟਾਂ ਮਿਲੀਆਂ, ਜਦਕਿ ਰੇਖਾ ਨੂੰ ਕੁੱਲ 266 ਵੋਟਾਂ 'ਚੋਂ 116 ਵੋਟਾਂ ਮਿਲੀਆਂ। ਆਮ ਆਦਮੀ ਪਾਰਟੀ ਨੇ ਇੱਕ ਵਾਰ ਫਿਰ ਸ਼ੈਲੀ ਓਬਰਾਏ ਨੂੰ ਮੇਅਰ ਅਤੇ ਅਲੇ ਇਕਬਾਲ ਨੂੰ ਡਿਪਟੀ ਮੇਅਰ ਦੇ ਅਹੁਦੇ ਲਈ ਨਾਮਜ਼ਦ ਕੀਤਾ ਹੈ, ਜਦਕਿ ਭਾਜਪਾ ਵੱਲੋਂ ਸ਼ਿਖਾ ਰਾਏ ਮੇਅਰ ਅਤੇ ਸੋਨੀ ਪਾਂਡੇ ਡਿਪਟੀ ਮੇਅਰ ਦੇ ਅਹੁਦੇ ਲਈ ਉਮੀਦਵਾਰ ਹਨ।


ਰਾਸ਼ਟਰੀ ਰਾਜਧਾਨੀ ਵਿੱਚ ਮੇਅਰ ਦੇ ਅਹੁਦੇ ਲਈ ਚੋਣਾਂ ਹਰ ਇੱਕ ਸਾਲ ਦੇ ਪੰਜ ਕਾਰਜਕਾਲ ਲਈ ਰੋਟੇਸ਼ਨ 'ਤੇ ਹੁੰਦੀਆਂ ਹਨ। ਪਹਿਲੇ ਸਾਲ ਮੇਅਰ ਦਾ ਅਹੁਦਾ ਔਰਤਾਂ ਲਈ ਹੁੰਦਾ ਹੈ, ਜਦਕਿ ਤੀਜੇ ਸਾਲ ਇਹ ਰਾਖਵੀਂ ਸ਼੍ਰੇਣੀ ਲਈ ਹੁੰਦਾ ਹੈ। ਹੋਰ ਤਿੰਨ ਸਾਲਾਂ (ਦੂਜੇ, ਚੌਥੇ ਅਤੇ ਪੰਜਵੇਂ) ਵਿੱਚ ਇਹ ਅਹੁਦਾ ਅਣਰਿਜ਼ਰਵ ਵਰਗ ਲਈ ਹੈ। ਅਧਿਕਾਰਤ ਸੂਤਰਾਂ ਨੇ 3 ਅਪ੍ਰੈਲ ਨੂੰ ਕਿਹਾ ਸੀ ਕਿ ਓਬਰਾਏ ਨਵੇਂ ਮੇਅਰ ਦੀ ਚੋਣ ਤੱਕ ਅਹੁਦੇ 'ਤੇ ਬਣੇ ਰਹਿਣਗੇ।


ਇਹ ਵੀ ਪੜ੍ਹੋ: Weird News: ਦੁਨੀਆ ਦੀ ਅਜਿਹੀ ਜਗ੍ਹਾ ਜਿੱਥੇ ਕੁੜੀਆਂ ਬਣ ਜਾਂਦੀਆਂ ਹਨ ਮੁੰਡੇ, ਵਿਗਿਆਨੀ ਵੀ ਨਹੀਂ ਜਾਣ ਸਕੇ ਕਾਰਨ


ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਇਸ ਵਾਰ ਵੀ ਕਾਫੀ ਦਿਲਚਸਪ ਹੋਣ ਜਾ ਰਹੀ ਹੈ। ਚੋਣਾਂ ਤੋਂ ਠੀਕ ਪਹਿਲਾਂ ਆਮ ਆਦਮੀ ਪਾਰਟੀ ਦਾ ਇੱਕ ਕੌਂਸਲਰ ਭਾਜਪਾ ਵਿੱਚ ਸ਼ਾਮਿਲ ਹੋ ਗਿਆ ਹੈ। ਅਜਿਹੇ 'ਚ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕੌਣ ਜਿੱਤ ਦਾ ਅੰਕੜਾ ਹਾਸਲ ਕਰ ਸਕਦਾ ਹੈ। ਆਮ ਆਦਮੀ ਪਾਰਟੀ ਲਗਾਤਾਰ ਭਾਜਪਾ 'ਤੇ ਦੋਸ਼ ਲਗਾ ਰਹੀ ਹੈ ਕਿ ਉਹ ਉਨ੍ਹਾਂ ਦੇ ਕੌਂਸਲਰਾਂ ਦਾ ਸ਼ਿਕਾਰ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।


ਇਹ ਵੀ ਪੜ੍ਹੋ: Health Care: ਐਸੀਡਿਟੀ ਤੋਂ ਹੋ ਪਰੇਸ਼ਾਨ ਤਾਂ ਰਸੋਈ ਦੀਆਂ ਇਹ ਚੀਜ਼ਾਂ ਕਰਨਗੀਆਂ ਦਵਾਈ ਦਾ ਕੰਮ, ਅਜ਼ਮਾ ਕੇ ਦੇਖੋ