ਮੇਰਠ: ਐਨਆਈਏ ਨੂੰ ਮੇਰਠ ਦੇ ਜਿਸ ਨਈਮ ਦੀ ਭਾਲ ਸੀ, ਉਸ ਨੂੰ ਮੇਰਠ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇੱਕ ਖ਼ਬਰੀ ਵੱਲੋਂ ਮਿਲੀ ਸੂਚਨਾ ਦੇ ਅਧਾਰ ‘ਤੇ ਨਈਮ ਦੀ ਗ੍ਰਿਫ਼ਤਾਰੀ ਹੋਈ ਹੈ। ਦਿੱਲੀ ਤੋਂ ਆਈ ਐਨਆਈਏ ਦੀ ਟੀਮ ਕੁਝ ਫਾਰਮੈਲਟੀ ਕਰਕੇ ਨਈਮ ਨੂੰ ਆਪਣੇ ਨਾਲ ਦਿੱਲੀ ਲੈ ਗਈ ਹੈ।
26 ਦਸੰਬਰ, 2018 ਨੂੰ ਐਨਆਈਏ ਨੇ ਨਈਮ ਦੀ ਭਾਲ ‘ਚ ਮੇਰਠ ਦੇ ਰਾਧਨਾ ਪਿੰਡ ‘ਚ ਛਾਪਾ ਮਾਰਿਆ ਸੀ ਤੇ ਛਾਪੇਮਾਰੀ ਦੀ ਖ਼ਬਰ ਮਿਲਣ ‘ਤੇ ਨਈਮ ਫਰਾਰ ਹੋ ਗਿਆ। ਇਸ ਤੋਂ ਬਾਅਦ ਐਨਆਈਏ ਤੋਂ ਮਿਲੇ ਆਦੇਸ਼ਾਂ ਤੋਂ ਬਾਅਦ ਨਈਮ ਦੀ ਗ੍ਰਿਫ਼ਤਾਰੀ ਲਈ ਕਿਠੌਰ ਥਾਣਾ ਪੁਲਿਸ ਤੇ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਐਕਟੀਵੇਟ ਕੀਤਾ ਗਿਆ ਸੀ ਤੇ ਪਿੰਡ ਦੀ ਘੇਰਾਬੰਦੀ ਕਰ ਨਈਮ ਨੂੰ ਗ੍ਰਿਫ਼ਤਾਰ ਕੀਤਾ ਗਿਆ।
ਸੂਤਰਾਂ ਮੁਤਾਬਕ ਨਈਮ ਦੀ ਗ੍ਰਿਫ਼ਤਾਰੀ ਆਈਐਸ ਮਾਡਿਊਲ ਦੇ ਸ਼ੱਕੀ ਅੱਤਵਾਦੀ ਹੋਣ ਦੇ ਚੱਲਦੇ ਕੀਤੀ ਗਈ ਹੈ। ਨਈਮ ‘ਤੇ ਇਲਜ਼ਾਮ ਹੈ ਕਿ ਉਹ ਇਸ ਮਾਡਿਊਲ ਦੇ ਅੱਤਵਾਦੀਆਂ ਨੂੰ ਹਥਿਆਰ ਮੁਹੱਈਆ ਕਰਵਾਉਂਦਾ ਹੈ। ਇਲਾਕੇ ਦੇ ਐਸਪੀ ਰਾਜੇਸ਼ ਕੁਮਾਰ ਨੇ ਨਈਮ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਹੈ। ਹੁਣ ਨਈਮ ਐਨਆਈਏ ਦੇ ਹਵਾਲੇ ਹੈ ਜੋ ਅੱਗੇ ਦੀ ਕਾਰਵਾਈ ਕਰਨਗੇ।