ਨਵੀਂ ਦਿੱਲੀ: ਬੱਸ ਦੇ ਕਰਾਏ 'ਚ ਜਹਾਜ਼ ਦੀ ਸਵਾਰੀ ਕਰਨ ਦਾ ਮੌਕਾ ਮਿਲ ਰਿਹਾ ਹੈ। ਸਿਰਫ 998 ਰੁਪਏ ਦੀ ਟਿਕਟ ਕਰਾ ਕੇ ਜਹਾਜ਼ ਦੀ ਝੂਟੇ ਲੈ ਸਕਦੇ ਹੋ। Domestic Carrier IndiGo ਨੇ ਯਾਤਰੀਆਂ ਲਈ ਮਾਨਸੂਨ ਸੇਲ ਆਫਰ ਪੇਸ਼ ਕੀਤਾ ਹੈ। ਏਅਰਲਾਈਨ ਮਾਨਸੂਨ ਵਿੱਚ ਘੱਟ ਕਿਰਾਏ 'ਤੇ ਟਿਕਟਾਂ ਵੇਚ ਰਹੀ ਹੈ। ਇਹ ਆਫਰ 25 ਜੂਨ ਤੋਂ ਸ਼ੁਰੂ ਹੋ ਰਹੀ ਹੈ ਅਤੇ 30 ਜੂਨ, 2021 ਤੱਕ ਰਹੇਗੀ।
ਇਸ ਆਫਰ ਅਧੀਨ ਯਾਤਰਾ ਦਾ ਸਮਾਂ 1 ਅਗਸਤ 2021 ਤੋਂ 26 ਮਾਰਚ 2022 ਤੱਕ ਹੈ। ਇਸ ਆਫਰ ਦਾ ਸ਼ੁਰੂਆਤੀ ਕਿਰਾਇਆ 998 ਰੁਪਏ ਤੋਂ ਸ਼ੁਰੂ ਹੋ ਰਿਹਾ ਹੈ। ਏਅਰ ਲਾਈਨ ਨੇ ਟਵਿੱਟਰ ਦੇ ਜ਼ਰੀਏ ਇਹ ਜਾਣਕਾਰੀ ਦਿੱਤੀ ਹੈ।
Indigo ਦੇ ਇਸ ਘਰੇਲੂ ਆਫਰ ਦੀ ਬੁਕਿੰਗ 25 ਜੂਨ, 2021 ਦੀ ਰਾਤ ਨੂੰ 12:01 ਵਜੇ ਤੋਂ 30 ਜੂਨ, 2021 23:59 ਵਜੇ (ਆਫਰ ਦਾ ਸਮਾਂ) ਤਕ ਯੋਗ ਹੈ। ਇਸ ਯੋਜਨਾ ਵਿੱਚ ਹਵਾਈ ਅੱਡਾ ਫੀਸਾਂ ਤੇ ਸਰਕਾਰ ਦੁਆਰਾ ਲਏ ਟੈਕਸ ਸ਼ਾਮਲ ਨਹੀਂ ਹਨ।
ਇਨਵੈਂਟਰੀ ਆਫਰ ਉਪਲਬਧ
ਏਅਰਲਾਈਨ ਦਾ ਕਹਿਣਾ ਹੈ ਕਿ ਆਫਰ ਤਹਿਤ ਸੀਮਤ ਇਨਵੈਂਟਰੀ ਉਪਲਬਧ ਹੈ ਤੇ ਇਸ ਲਈ ਛੂਟ ਦਿੱਤੀ ਜਾਏਗੀ, ਹਾਲਾਂਕਿ, ਇਨਵੈਂਟਰੀ ਉਪਲਬਧਤਾ ਇੰਡੀਗੋ ਦੇ ਅਧੀਨ ਹੈ। ਏਅਰ ਲਾਈਨ ਦੇ ਅਨੁਸਾਰ, "ਇਹ ਆਫਰ ਕਿਸੇ ਹੋਰ ਆਫਰ, ਯੋਜਨਾ ਜਾਂ ਪ੍ਰਚਾਰ ਦੇ ਨਾਲ ਨਹੀਂ ਜੋੜਿਆ ਜਾਵੇਗਾ।"
ਵੈਕਸੀਨ ਲੈਣ 'ਤੇ 10% ਛੋਟ ਦੀ ਘੋਸ਼ਣਾ ਕੀਤੀ ਗਈ ਸੀ
ਇਸ ਮਹੀਨੇ ਦੇ ਸ਼ੁਰੂ ਵਿੱਚ ਇੰਡੀਗੋ ਨੇ ਉਨ੍ਹਾਂ ਸਾਰੇ ਯਾਤਰੀਆਂ ਲਈ 10% ਕਿਰਾਇਆ ਛੋਟ ਦੀ ਘੋਸ਼ਣਾ ਕੀਤੀ ਸੀ ਜਿਨ੍ਹਾਂ ਨੂੰ COVID-19 ਵੈਕਸੀਨ ਦੀ ਘੱਟੋ ਘੱਟ ਇਕ ਖੁਰਾਕ ਲਈ ਹੈ। ਏਅਰ ਲਾਈਨ ਨੇ ਦੇਸ਼ ਵਿੱਚ ਚੱਲ ਰਹੀ ਟੀਕਾਕਰਨ ਮੁਹਿੰਮ ਨੂੰ ਉਤਸ਼ਾਹਤ ਕਰਨ ਲਈ ਇਹ ਪੇਸ਼ਕਸ਼ ਕੀਤੀ ਸੀ।
ਯਾਤਰੀਆਂ ਨੂੰ ਯਾਤਰਾ ਲਈ ਰਵਾਨਾ ਹੋਣ ਸਮੇਂ ਛੋਟ ਪ੍ਰਾਪਤ ਕਰਨ ਲਈ ਏਅਰਪੋਰਟ ਦੇ ਚੈੱਕ-ਇਨ ਕਾਉਂਟਰ ਅਤੇ ਬੋਰਡਿੰਗ ਗੇਟ 'ਤੇ ਟੀਕਾਕਰਨ ਦਾ ਸਰਟੀਫਿਕੇਟ ਦਿਖਾਉਣਾ ਹੋਵੇਗਾ। ਟੀਕਾਕਰਣ ਦਾ ਸਰਟੀਫਿਕੇਟ ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ: Punjab Assembly Election 2022: ਕੇਜਰੀਵਾਲ ਨੇ ਪੰਜਾਬੀਆਂ ਲਈ ਕੀਤੇ ਵੱਡੇ ਐਲਾਨ, ਸਰਕਾਰ ਬਣੀ ਤਾਂ ਬਿਜਲੀ ਮੁਫਤ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin