ਭਾਜਪਾ ਨੂੰ ਹਰਾਉਣ ਦੇ ਲਈ ਸਾਰੀਆਂ ਵਿਰੋਧੀ ਪਾਰਟੀਆਂ ਇੱਕ ਹੋ ਗਈਆਂ ਹਨ। ਹੁਣ NDA ਨੂੰ UPA ਨਹੀਂ ਹਰਾਏਗਾ ਸਗੋਂ ਹੁਣ INDIA ਹੀ ਭਾਜਪਾ ਦੀ ਹੈਟ੍ਰਿਕ ਨੂੰ ਹਰਾਉਣ ਦੀ ਰਣਨੀਤੀ ਬਣਾ ਰਿਹਾ ਹੈ। ਬੀਤੇ ਦਿਨ ਬੈਂਗਲੁਰੂ 'ਚ ਮਹਾਗਠਜੋੜ ਨੂੰ ਲੈ ਕੇ ਸਹਿਮਤੀ ਬਣੀ। ਇਸ ਗਠਜੋੜ ਵਿੱਚ 26 ਪਾਰਟੀਆਂ ਸ਼ਾਮਲ ਹੋਈਆਂ ਹਨ। ਆਉਣ ਵਾਲੇ ਸਮੇਂ ਵਿੱਚ ਹੋਰ ਪਾਰਟੀਆਂ ਜੁੜ ਸਕਦੀਆਂ ਹਨ। ਇਸ ਵਿੱਚ ਕਾਂਗਰਸ ਦੇ ਨਾਲ ਨਾਲ ਆਮ ਆਦਮੀ ਪਾਰਟੀ ਵੀ ਗਠਜੋੜ ਦਾ ਹਿੱਸਾ ਹੈ। 



ਹੁਣ ਸਵਾਲ ਖੜ੍ਹਾ ਹੁੰਦਾ ਹੈ ਕਿ ਪੰਜਾਬ ਵਿੱਚ ਤਾਂ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਅਤੇ ਵਿਰੋਧੀ ਧਿਰ 'ਚ ਕਾਂਗਰਸ ਹੈ। ਅਜਿਹੇ 'ਚ ਕੀ ਆਮ ਆਦਮੀ ਪਾਰਟੀ ਹੁਣ ਕਾਂਗਰਸ ਨੂੰ ਲੈ ਕੇ ਆਪਣਾ ਰੁਖ ਬਦਲੇਗੀ ਜਾਂ ਨਹੀਂ ? 



ਦਿ ਇੰਡੀਅਨ ਐਕਸਪ੍ਰੈਸ ਦੀ ਇੱਕ ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਤੋਂ ਦਾਅਵਾ ਕੀਤਾ ਗਿਆ ਹੈ ਕਿ ਮੰਗਲਵਾਰ ਨੂੰ ਵਿਰੋਧੀ ਪਾਰਟੀਆਂ ਦੀ ਬੈਂਗਲੁਰੂ ਮੀਟਿੰਗ ਤੋਂ ਬਾਅਦ ਆਮ ਆਦਮੀ ਪਾਰਟੀ  ਲੀਡਰਸ਼ਿਪ ਨੇ ਆਪਣੀ ਸੋਸ਼ਲ ਮੀਡੀਆ ਟੀਮ ਨੂੰ ਕਾਂਗਰਸ ਦੇ ਖਿਲਾਫ ਟਵੀਟ ਨਾ ਕਰਨ ਅਤੇ ਨਿਮਰਤਾ ਨਾਲ ਬਿਆਨ ਦੇਣ ਲਈ ਕਿਹਾ ਹੈ। 


ਇਸ ਦੇ ਨਾਲ ਹੀ, ਕਾਂਗਰਸ ਦੇ ਅੰਦਰੂਨੀ ਸੂਤਰਾਂ ਅਨੁਸਾਰ, ਕਾਂਗਰਸ ਪਾਰਟੀ ਦੇ ਅਧਿਕਾਰਤ ਟਵਿੱਟਰ ਹੈਂਡਲ ਤੋਂ ਵਿਰੋਧੀ ਪਾਰਟੀਆਂ ਦੀ ਮੀਟਿੰਗ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਬੈਂਗਲੁਰੂ ਸੰਬੋਧਨ ਨੂੰ ਟਵੀਟ ਕਰਨਾਂ ਪੰਜਾਬ ਕਾਂਗਰਸ ਦੀ ਲੀਡਰਸ਼ਿਪ ਨੂੰ ਰਾਸ ਨਹੀਂ ਆਇਆ। 


ਸੂਤਰਾਂ ਨੇ ਦੱਸਿਆ ਕਿ ਅਰਵਿੰਦ ਕੇਜਰੀਵਾਲ ਨੂੰ ਪਟਨਾ ਵਿੱਚ ਵਿਰੋਧੀ ਧਿਰ ਦੀ ਪਹਿਲੀ ਮੀਟਿੰਗ ਦੌਰਾਨ ਸੀਨੀਅਰ ਕਾਂਗਰਸੀ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਲੀਡਰਾਂ ਵੱਲੋਂ ਸੋਸ਼ਲ ਮੀਡੀਆ ਦੇ ਨਾਲ-ਨਾਲ ਪ੍ਰੈਸ ਵਿੱਚ ਦਿੱਤੇ ਗਏ ਕਾਂਗਰਸੀ ਲੀਡਰਾਂ ਵਿਰੋਧੀ ਬਿਆਨਾਂ ਦੀਆਂ ਕੁੱਝ ਉਦਾਹਰਣਾਂ ਦਿੱਤੀਆਂ ਸਨ। ਕਿ ਆਪ ਲੀਡਰ ਹਾਲੇ ਵੀ ਕਾਂਗਰਸ ਖਿਲਾਫ਼ ਬੋਲ ਰਹੇ ਹਨ। 


ਇਸ ਤੋਂ ਬਾਅਦ ਹੀ ਆਮ ਆਦਮੀ ਪਾਰਟੀ ਦੀ ਹਾਈਕਮਾਨ ਨੇ ਆਪਣੀ ਸੋਸ਼ਲ ਮੀਡੀਆ ਟੀਮ ਨੂੰ ਕਾਂਗਰਸ 'ਤੇ ਸਿਆਸੀ ਹਮਲੇ ਨਾ ਕਰਨ ਦੀ ਹਦਾਇਤ ਕੀਤੀ ਹੈ।



ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।


Join Our Official Telegram Channel:
https://t.me/abpsanjhaofficial