ਚੰਡੀਗੜ੍ਹ: ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਪਲਜ਼ ਡੈਮੋਕਰੇਟਿਕ ਪਾਰਟੀ (ਪੀਡੀਪੀ) ਦੀ ਪ੍ਰਧਾਨ ਮਹਿਬੂਬਾ ਮੁਫਤੀ ਨੂੰ ਇੱਕ ਵਾਰ ਤੋਂ ਫਿਰ ਨਜ਼ਰਬੰਦ ਕਰ ਦਿੱਤਾ ਗਿਆ ਹੈ। ਕੇਂਦਰ ਨੇ 5 ਅਗਸਤ ਨੂੰ ਜੰਮੂ-ਕਸ਼ਮੀਰ ਦੇ ਵਿਸ਼ੇਸ਼ ਰੁਤਬੇ ਨੂੰ ਰੱਦ ਕਰਦਿਆਂ ਧਾਰਾ 370 ਨੂੰ ਹਟਾ ਦਿੱਤਾ ਸੀ। ਇਸ ਦੇ ਮੱਦੇਨਜ਼ਰ ਜੰਮੂ-ਕਸ਼ਮੀਰ ਪ੍ਰਸ਼ਾਸਨ ਨੇ ਪਬਲਿਕ ਸੇਫਟੀ ਐਕਟ (ਪੀਐਸਏ) ਲਾ ਕੇ ਮਹਿਬੂਬਾ ਮੁਫਤੀ ਨੂੰ ਨਜ਼ਰਬੰਦ ਕਰ ਦਿੱਤਾ ਸੀ। ਤਕਰੀਬਨ 14 ਮਹੀਨਿਆਂ ਦੀ ਨਜ਼ਰਬੰਦੀ ਮਗਰੋਂ ਉਨ੍ਹਾਂ ਨੂੰ 13 ਅਕਤੂਬਰ 2020 ਨੂੰ ਰਿਹਾ ਕੀਤਾ ਗਿਆ ਸੀ।


ਮਹਿਬੂਬਾ ਮੁਫਤੀ ਨੇ ਆਪਣੇ ਟਵਿੱਟਰ ਤੇ ਲਿਖਿਆ, "ਕਿਸੇ ਵੀ ਤਰਾਂ ਦੇ ਵਿਰੋਧ ਤੋਂ ਬੱਚਣ ਲਈ ਗ਼ੈਰ-ਕਾਨੂੰਨੀ ਨਜ਼ਰਬੰਦੀ, ਭਾਰਤ ਸਰਕਾਰ ਦੀ ਮਨਪਸੰਦ ਵਿਧੀ ਬਣ ਗਈ ਹੈ। ਮੈਨੂੰ ਇੱਕ ਵਾਰ ਫਿਰ ਨਜ਼ਰਬੰਦ ਕੀਤਾ ਗਿਆ ਹੈ ਕਿਉਂਕਿ ਮੈਂ ਬਡਗਾਮ ਜਾਣਾ ਚਾਹੁੰਦਾ ਸੀ ਜਿੱਥੇ ਸੈਂਕੜੇ ਪਰਿਵਾਰਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਬਾਹਰ ਕੱਢ ਦਿੱਤਾ ਗਿਆ ਹੈ।"