ਕੇਂਦਰ ਸਰਕਾਰ ਦੇ ਇਸ ਫੈਸਲੇ ਤੋਂ ਬਾਅਦ ਜੰਮੂ-ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਤੇ ਪੀਡੀਪੀ ਮੁਖੀ ਮਹਿਬੂਬਾ ਮੁਫਤੀ ਨੇ ਇਤਰਾਜ਼ ਜ਼ਾਹਿਰ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਕਿਹਾ, “ਇਸ ਫੈਸਲੇ ਦੇ ਨਤੀਜੇ ਭਿਆਨਕ ਹੋਣਗੇ। ਭਾਰਤ ਸਰਕਾਰ ਦੇ ਇਰਾਦੇ ਸਾਫ਼ ਹਨ। ਉਹ ਜੰਮੂ-ਕਸ਼ਮੀਰ ‘ਚ ਉੱਥੇ ਦੇ ਲੋਕਾਂ ਨੂੰ ਡਰਾ ਕੇ ਇੱਥੇ ਆਪਣਾ ਅਧਿਕਾਰ ਕਰਨਾ ਚਾਹੁੰਦੇ ਹਨ। ਕਸ਼ਮੀਰ ‘ਚ ਭਾਰਤ ਸਰਕਾਰ ਆਪਣਾ ਵਾਅਦਾ ਨਿਭਾਉਣ ‘ਚ ਨਾਕਾਮਯਾਬ ਰਹੀ।”
ਇਸ ਤੋਂ ਇਲਾਵਾ ਹੁਣ ਜੰਮੂ-ਕਸ਼ਮੀਰ ਤੋਂ ਲੱਦਾਖ ਨੂੰ ਵੱਖ ਕਰ ਦਿੱਤਾ ਗਿਆ ਹੈ। ਲੱਦਾਖ ਨੂੰ ਬਗੈਰ ਵਿਧਾਨ ਸਭਾ ਕੇਂਦਰ ਪ੍ਰਸਾਸ਼ਿਤ ਸੂਬੇ ਦਾ ਦਰਜਾ ਦਿੱਤਾ ਗਿਆ ਹੈ। ਅਮਿਤ ਸਾਹ ਨੇ ਇਸ ਬਿੱਲ ਨੂੰ ਲੇਸ਼ ਕੀਤਾ ਰਾਜ ਸਭਾ ‘ਚ ਭਾਰੀ ਹੰਗਾਮਾ ਹੋਣ ਲੱਗਿਆ। ਇਸ ਨੂੰ ਦੇਖਦੇ ਚੇਅਰਮੈਨ ਨੇ ਕੁਝ ਦੇਰ ਲਈ ਰਾਜ ਸਭਾ ਨੂੰ ਮੁਅੱਤਲ ਕਰ ਦਿੱਤਾ ਸੀ।