ਮੌਸਮ ਵਿਭਾਗ ਦੀ ਚੇਤਾਵਨੀ, ਮਾਰਚ ਚੜ੍ਹਦਿਆਂ ਹੀ ਬਾਰਸ਼ ਦੇ ਆਸਾਰ
ਏਬੀਪੀ ਸਾਂਝਾ | 26 Feb 2019 03:21 PM (IST)

ਚੰਡੀਗੜ੍ਹ: ਵਿਭਾਗ ਮੁਤਾਬਕ ਨੇ ਚੇਤਾਵਨੀ ਦਿੱਤੀ ਹੈ ਕਿ 2 ਤੇ 3 ਮਾਰਚ ਨੂੰ ਪੱਛਮੀ ਗੜਬੜੀਆਂ ਸਰਗਰਮ ਹੋਣ ਦੇ ਆਸਾਰ ਹਨ। ਮਾਰਚ ਦੇ ਪਹਿਲੇ ਹਫਤੇ ਬਾਰਸ਼ ਪੈ ਸਕਦੀ ਹੈ। ਇਸ ਕਰਕੇ 4 ਮਾਰਚ ਨੂੰ ਮਹਾਂਸ਼ਿਵਰਾਤਰੀ ਤਕ ਮੌਸਮ ਠੰਢਾ ਬਣਿਆ ਰਹੇਗਾ। ਬੁੱਧਵਾਰ ਨੂੰ ਵੀ ਬੱਦਲ ਛਾਏ ਰਹਿਣਗੇ। ਵੀਰਵਾਰ ਨੂੰ ਸਵੇਰੇ ਤੇ ਸ਼ਾਮੀਂ ਹਲਕੀ ਧੁੰਦ ਪੈ ਸਕਦੀ ਹੈ। ਚੰਡੀਗੜ੍ਹ ਵਿੱਚ ਸੋਮਵਾਰ ਨੂੰ ਦਿਨ ਭਰ ਧੁੱਪ ਨਿਕਲਣ ਬਾਅਦ ਮੌਸਮ ਵਿਭਾਗ ਨੇ ਮੰਗਲਵਾਰ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਦਰਅਸਲ ਪੱਛਮੀ ਗੜਬੜੀਆਂ ਦੇ ਸਰਗਰਮ ਹੋਣ ਕਰਕੇ ਬਾਰਸ਼ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਨਿਰਦੇਸ਼ਕ ਸੁਰਿੰਦਰ ਪਾਲ ਮੁਤਾਬਕ ਜਿਸ ਤਰ੍ਹਾਂ ਪੱਛਮੀ ਗੜਬੜੀਆਂ ਸਰਗਰਮ ਹੋ ਰਹੀਆਂ ਹਨ, ਮੰਗਲਵਾਰ ਸ਼ਾਮ ਤੇ ਰਾਤ ਨੂੰ ਆਮ ਜਾਂ ਆਮ ਤੋਂ ਵੱਧ ਮੀਂਹ ਪੈ ਸਕਦਾ ਹੈ। ਪਾਲ ਨੇ ਕਿਹਾ ਕਿ ਬੁੱਧਵਾਰ ਬਾਅਦ ਦੁਪਹਿਰ ਤਕ ਮੌਸਮ ਸਾਫ ਹੋਣ ਦੇ ਆਸਾਰ ਹਨ।