MHA soon to announce 100 days annual leave plan for CAPF jawans


ਨਵੀਂ ਦਿੱਲੀ: ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਲਈ ਵੱਡੀ ਖੁਸ਼ਖਬਰੀ ਹੈ। ਉਨ੍ਹਾਂ ਨੂੰ ਹੁਣ ਸਾਲ '100 ਛੁੱਟੀਆਂ ਮਿਲਣਗੀਆਂ। ਕੇਂਦਰ ਸਰਕਾਰ ਨਵੇਂ ਨਿਯਮ ਛੇਤੀ ਹੀ ਲਾਗੂ ਕਰਨ ਜਾ ਰਹੀ ਹੈ। ਸਰਕਾਰੀ ਸੂਤਰਾਂ ਮੁਤਾਬਕ ਇਸ ਨੀਤੀ ਦਾ ਮੰਤਵ ਕੰਮ ਨਾਲ ਜੁੜੇ ਤਣਾਅ ਨੂੰ ਘਟਾਉਣਾ ਹੈ ਤੇ ਅਜਿਹਾ ਮਾਹੌਲ ਤਿਆਰ ਕਰਨਾ ਹੈ ਜਿਸ ਵਿੱਚ ਪੁਲਿਸ ਬਲਾਂ ਦੇ 10 ਲੱਖ ਜਵਾਨ ਖ਼ੁਸ਼ ਰਹਿ ਸਕਣ।


ਸੀਆਰਪੀਐਫ ਦੇ ਡੀਜੀ ਕੁਲਦੀਪ ਸਿੰਘ ਨੇ ਦੱਸਿਆ ਕਿ ਰਿਜ਼ਰਵ ਪੁਲਿਸ ਬਲ ਪਹਿਲਾਂ ਜਵਾਨਾਂ ਨੂੰ ਸਾਲ ਵਿਚ 60-65 ਦਿਨ ਤੱਕ ਛੁੱਟੀ ਦੇ ਰਿਹਾ ਸੀ, ਪਰ ਜੇ ਆਮ ਛੁੱਟੀਆਂ 15 ਦਿਨ ਤੋਂ ਵਧਾ ਕੇ 28-30 ਕੀਤੀਆਂ ਜਾਂਦੀਆਂ ਹਨ ਤਾਂ ਜਵਾਨਾਂ ਨੂੰ 100 ਦਿਨ ਦੀ ਛੁੱਟੀ ਮਿਲ ਜਾਵੇਗੀ।


ਹਾਸਲ ਜਾਣਕਾਰੀ ਮੁਤਾਬਕ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਲਈ ਰੱਖੀ ਗਈ 100 ਦਿਨ ਦੀ ਛੁੱਟੀ ਦੀ ਤਜਵੀਜ਼ ਜਲਦੀ ਹੀ ਲਾਗੂ ਕਰ ਦਿੱਤੀ ਜਾਵੇਗੀ। ਅਧਿਕਾਰੀਆਂ ਨੇ ਕਿਹਾ ਕਿ ਵਿਆਪਕ ਨੀਤੀ ਬਣਾਈ ਜਾ ਰਹੀ ਹੈ। ਗ੍ਰਹਿ ਮੰਤਰਾਲੇ ਨੇ ਇਸ ਬਾਰੇ ਕਈ ਮੀਟਿੰਗਾਂ ਕੀਤੀਆਂ ਹਨ। ਇਸ ਮਹੀਨੇ ਕੀਤੀ ਗਈ ਮੀਟਿੰਗ ਵਿੱਚ ਨੀਤੀ ਨੂੰ ਲਾਗੂ ਕਰਨ ਵਿੱਚ ਹੋ ਰਹੀ ਦੇਰੀ ਨੂੰ ਖ਼ਤਮ ਕਰਨ ਬਾਰੇ ਚਰਚਾ ਕੀਤੀ ਗਈ।


ਦੱਸ ਦਈਏ ਕਿ ਕਿ ਕੇਂਦਰੀ ਪੁਲਿਸ ਬਲਾਂ ਦੇ ਜਵਾਨਾਂ ਨੂੰ ਬੇਹੱਦ ਚੁਣੌਤੀ ਭਰੀਆਂ ਸਥਿਤੀਆਂ ਤੇ ਦੂਰ-ਦਰਾਜ ਦੇ ਇਲਾਕਿਆਂ ਵਿੱਚ ਡਿਊਟੀ ਦੇਣੀ ਪੈਂਦੀ ਹੈ। ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਸ ਨੀਤੀ ਬਾਰੇ ਗ੍ਰਹਿ ਮੰਤਰਾਲਾ ਅਗਲੇ ਮਹੀਨੇ ਤੱਕ ਫ਼ੈਸਲਾ ਲੈ ਲਏਗਾ। ਉਨ੍ਹਾਂ ਕਿਹਾ ਕਿ ਮਹਾਮਾਰੀ ਫੈਲਣ ਕਾਰਨ ਨੀਤੀ ਲਾਗੂ ਕਰਨ ਵਿੱਚ ਦੇਰੀ ਹੋਈ ਹੈ। CAPF ਵਿੱਚ CRPF, ਸੀਮਾ ਸੁਰੱਖਿਆ ਬਲ (BSF), ਇੰਡੋ ਤਿੱਬਤੀ ਬਾਰਡਰ ਪੁਲਿਸ (ITBP), ਕੇਂਦਰੀ ਉਦਯੋਗਿਕ ਸੁਰੱਖਿਆ ਬਲ (CISF) ਅਤੇ ਸਸ਼ਤ੍ਰ ਸੀਮਾ ਬਲ (SSB) ਸ਼ਾਮਲ ਹਨ।


ਇਹ ਵੀ ਪੜ੍ਹੋ: DC vs MI: ਦਿੱਲੀ ਤੋਂ ਮਿਲੀ ਹਾਰ ਮਗਰੋਂ ਮੁੰਬਈ ਇੰਡੀਅਨਜ਼ ਨੂੰ ਇੱਕ ਹੋਰ ਝਟਕਾ, ਕਪਤਾਨ ਰੋਹਿਤ 'ਤੇ 12 ਲੱਖ ਦਾ ਜੁਰਮਾਨਾ, ਜਾਣੋ ਕਾਰਨ