ਨਵੀਂ ਦਿੱਲੀ: ਅਰੁਣਾਚਲ ਪ੍ਰਦੇਸ਼ 'ਚ ਏਅਰਫੋਰਸ ਦਾ ਹੈਲੀਕਾਪਟਰ ਕ੍ਰੈਸ਼ ਹੋਣ ਨਾਲ ਵੱਡਾ ਹਾਦਸਾ ਵਾਪਰ ਗਿਆ। ਹਾਦਸੇ 'ਚ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਇੱਕ ਗੰਭੀਰ ਜ਼ਖ਼ਮੀ ਹੋ ਗਿਆ। ਸਵੇਰੇ ਤਕਰੀਬਨ 6 ਵਜੇ ਵਾਪਰੇ ਹਾਦਸੇ ਦੀ ਵਜ੍ਹਾ ਜਾਣਨ ਲਈ ਜਾਂਚ ਦੇ ਹੁਕਮ ਦੇ ਦਿੱਤੇ ਗਏ ਹਨ।

ਜਦੋਂ ਇਹ ਹਾਦਸਾ ਹੋਇਆ ਉਸ ਸਮੇਂ Mi-17 V5 ਹੈਲੀਕਾਪਟਰ ਮੈਂਟੀਨੈਂਸ ਮਿਸ਼ਨ 'ਤੇ ਸੀ। Mi-17V-5 ਹੈਲੀਕਾਪਟਰ ਦੁਨੀਆ ਦੇ ਸਭ ਤੋਂ ਆਧੁਨਿਕ ਟ੍ਰਾਂਸਪੋਰਟ ਹੈਲੀਕਾਪਟਰ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਭਾਰਤ ਨੇ ਇਹ ਹੈਲੀਕਾਪਟਰ ਰੂਸ ਤੋਂ ਖਰੀਦੇ ਹਨ। ਭਾਰਤ ਨੇ ਪਹਿਲੀ ਵਾਰ ਸਾਲ 2008 'ਚ ਰੂਸ ਤੋਂ 80 Mi-17V-5 ਹੈਲੀਕਾਪਟਰ ਦਾ ਸੌਦਾ ਕੀਤਾ ਸੀ।