MiG-29 Fighter Jet Crash: ਨੇਵੀ ਦਾ ਮਿਗ-29 'ਕੇ' ਲੜਾਕੂ ਜਹਾਜ਼ ਗੋਆ ਨੇੜੇ ਸਮੁੰਦਰ ਵਿੱਚ ਕਰੈਸ਼ ਹੋ ਗਿਆ ਹੈ। ਸ਼ੁਰੂਆਤੀ ਜਾਣਕਾਰੀ ਮੁਤਾਬਕ ਇਸ ਹਾਦਸੇ 'ਚ ਲੜਾਕੂ ਜਹਾਜ਼ ਦਾ ਪਾਇਲਟ ਵਾਲ-ਵਾਲ ਬਚ ਗਿਆ ਹੈ। ਹਾਦਸੇ ਤੋਂ ਠੀਕ ਪਹਿਲਾਂ ਪਾਇਲਟ ਨੇ ਸਥਿਤੀ ਨੂੰ ਦੇਖਦੇ ਹੋਏ ਜਹਾਜ਼ ਤੋਂ ਬਾਹਰ ਨਿਕਲ ਕੇ ਸਮੁੰਦਰ 'ਚ ਛਾਲ ਮਾਰ ਦਿੱਤੀ, ਜਿਸ ਨਾਲ ਉਸ ਦੀ ਜਾਨ ਬਚ ਗਈ।


ਇਸ ਦੇ ਨਾਲ ਹੀ ਜਲ ਸੈਨਾ ਨੇ ਬਾਅਦ ਵਿੱਚ ਖੋਜ ਅਤੇ ਬਚਾਅ ਮੁਹਿੰਮ ਰਾਹੀਂ ਪਾਇਲਟ ਨੂੰ ਬਚਾ ਲਿਆ। ਫਿਲਹਾਲ ਪਾਇਲਟ ਦੀ ਹਾਲਤ ਸਥਿਰ ਹੈ। ਮਿਗ-29 'ਕੇ' ਲੜਾਕੂ ਜਹਾਜ਼ ਦੇ ਕਰੈਸ਼ ਹੋਣ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਬੋਰਡ ਆਫ਼ ਇਨਕੁਆਰੀ (ਬੀਓਆਈ) ਨੂੰ ਹੁਕਮ ਦਿੱਤਾ ਗਿਆ ਹੈ। ਸਮਾਚਾਰ ਏਜੰਸੀ ਏਐਨਆਈ ਦੇ ਅਨੁਸਾਰ, ਮਿਗ-29ਕੇ ਲੜਾਕੂ ਜਹਾਜ਼ ਗੋਆ ਤੱਟ ਤੋਂ ਰੁਟੀਨ ਉਡਾਣ ਦੌਰਾਨ ਬੇਸ 'ਤੇ ਪਰਤਦੇ ਸਮੇਂ ਤਕਨੀਕੀ ਖਰਾਬੀ ਕਾਰਨ ਸਮੁੰਦਰ ਵਿੱਚ ਹਾਦਸਾਗ੍ਰਸਤ ਹੋ ਗਿਆ।



 


ਸਾਲ 2021 'ਚ ਮਿਗ-21 ਲੜਾਕੂ ਜਹਾਜ਼ ਹੋਇਆ ਸੀ ਕਰੈਸ਼


ਦਸੰਬਰ 2021 ਵਿੱਚ, ਰਾਜਸਥਾਨ ਦੇ ਜੈਸਲਮੇਰ ਵਿੱਚ ਭਾਰਤੀ ਹਵਾਈ ਸੈਨਾ ਦਾ ਇੱਕ ਮਿਗ-21 ਲੜਾਕੂ ਜਹਾਜ਼ ਹਾਦਸਾਗ੍ਰਸਤ ਹੋ ਗਿਆ ਸੀ। ਇਸ ਹਾਦਸੇ ਵਿੱਚ ਪਾਇਲਟ ਦੀ ਮੌਤ ਹੋ ਗਈ। ਉਸ ਦੌਰਾਨ, ਭਾਰਤੀ ਹਵਾਈ ਸੈਨਾ ਨੇ ਟਵੀਟ ਕੀਤਾ ਕਿ ਇਹ ਘਟਨਾ ਸ਼ਾਮ ਦੀ ਉਡਾਣ ਦੌਰਾਨ ਵਾਪਰੀ ਜਿਸ ਵਿੱਚ ਵਿੰਗ ਕਮਾਂਡਰ ਹਰਸ਼ਿਤ ਸਿਨਹਾ ਦੀ ਮੌਤ ਹੋ ਗਈ।


 


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕਟਵਿੱਟਰਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।

 

ਇਹ ਵੀ ਪੜ੍ਹੋ: