ਨਵੀਂ ਦਿੱਲੀ: ਗੋਆ ‘ਚ ਨੌਸੈਨਾ ਦਾ ਲੜਾਕੂ ਵਿਮਾਨ ਮਿਗ-29 ਹਾਦਸੇ ਦਾ ਸ਼ਿਕਾਰ ਹੋ ਗਿਆਪ ਜਦੋਂ ਇਹ ਵਿਮਾਨ ਗੋਆ ਦੇ ਡਾਬੋਲਿਮ ਦੇ ਆਈਐਨਐਸ ਹੰਸਾ ‘ਚ ਟ੍ਰੈਨਿੰਗ ਮਿਸ਼ਨ ‘ਤੇ ਸਮੁੰਦਰ ਦੇ ਉੱਤੇ ਉੱਡ ਰਿਹਾ ਸੀ। ਇਸ ਦੌਰਾਨ ਵਿਮਾਨ ਨਾਲ ਇੱਕ ਪੰਛੀ ਟੱਕਰਾ ਗਿਆ ਅਤੇ ਇੰਜ਼ਨ ‘ਚ ਅੱਗ ਲੱਗ ਗਈ।


ਅੱਗ ਲੱਗਣ ਤੋਂ ਬਾਅਦ ਪਾਇਲਟ ਕੈਪਟਨ ਐਮ ਸ਼ੇਓਖੰਡ ਅਤੇ ਲੈਫਟੀਨੈਂਟ ਕਮਾਂਡਰ ਦੀਪਕ ਯਾਦਵ ਸੁਰੱਖਿਅਤ ਇੰਜੇਕਟ ਕੀਤਾ ਗਿਆ। ਵਿਮਾਨ ਖੁਲ੍ਹੀ ਥਾਂ ‘ਚ ਡਿੱਗੀਆ ਹੈ। ਦੱਸ ਦਈਏ ਕਿ ਇਸ ਹਾਦਸੇ ‘ਚ ਕਿਸੇ ਵੀ ਤਰ੍ਹਾਂ ਨਾਲ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਹੈ। ਨੌਸੈਨਾ ਨੇ ਹਾਦਸੇ ਦੀ ਜਾਂਚ ਲਈ ਬੋਰਡ ਆਫ਼ ਇੰਕਵੈਰੀ ਦਾ ਗਠਨ ਕਰ ਦਿੱਤਾ ਹੈ।