Night Landing of MiG-29K on INS Vikrant : ਭਾਰਤੀ ਜਲ ਸੈਨਾ ਨੇ ਇੱਕ ਹੋਰ ਇਤਿਹਾਸਕ ਪ੍ਰਾਪਤੀ ਹਾਸਲ ਕੀਤੀ ਹੈ। ਮਿਗ-29ਕੇ ਨੇ ਰਾਤ ਨੂੰ ਆਈਐਨਐਸ ਵਿਕਰਾਂਤ 'ਤੇ ਲੈਂਡਿੰਗ ਕਰਕੇ ਇਤਿਹਾਸ ਰਚ ਦਿੱਤਾ ਹੈ। ਭਾਰਤੀ ਜਲ ਸੈਨਾ ਨੇ ਕਿਹਾ ਹੈ ਕਿ ਇਹ ਜਲ ਸੈਨਾ ਦੇ ਆਤਮਨਿਰਭਰ ਪ੍ਰਤੀ ਉਤਸ਼ਾਹ ਦਾ ਸੰਕੇਤ ਹੈ। ਭਾਰਤੀ ਜਲ ਸੈਨਾ ਨੇ ਇਸ ਪ੍ਰਾਪਤੀ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਆਤਮਨਿਰਭਰ ਭਾਰਤ' ਵੱਲ ਇੱਕ ਹੋਰ ਕਦਮ ਦੱਸਿਆ ਹੈ।

 

ਮਿਗ-29ਕੇ ਦੀ ਲੈਂਡਿੰਗ ਨੂੰ ਲੈ ਕੇ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਆਈਐਨਐਸ ਵਿਕਰਾਂਤ 'ਤੇ ਮਿਗ-29ਕੇ ਦੀ ਰਾਤ 'ਚ ਪਹਿਲੀ ਲੈਂਡਿੰਗ ਦੀ ਟੈਸਟਿੰਗ ਨੂੰ ਸਫਲਤਾਪੂਰਵਕ ਪੂਰਾ ਕਰਨ ਲਈ ਭਾਰਤੀ ਜਲ ਸੈਨਾ ਨੂੰ ਵਧਾਈ ਦਿੰਦਾ ਹਾਂ। ਇਹ ਕਮਾਲ ਦੀ ਪ੍ਰਾਪਤੀ ਜਲ ਸੈਨਾ ਦੇ ਵਿਕਰਾਂਤ ਚਾਲਕ ਦਲ ਅਤੇ ਪਾਇਲਟਾਂ ਦੇ ਹੁਨਰ, ਦ੍ਰਿੜਤਾ ਅਤੇ ਪੇਸ਼ੇਵਰਤਾ ਦਾ ਪ੍ਰਮਾਣ ਹੈ।

 





ਭਾਰਤੀ ਜਲ ਸੈਨਾ ਨੇ ਟਵੀਟ ਕੀਤਾ ਹੈ ਕਿ ਇਹ ਚੁਣੌਤੀਪੂਰਨ ਨਾਈਟ ਲੈਂਡਿੰਗ ਟਰਾਇਲ ਆਈਐਨਐਸ ਵਿਕਰਾਂਤ ਦੇ ਚਾਲਕ ਦਲ ਅਤੇ ਜਲ ਸੈਨਾ ਦੇ ਪਾਇਲਟਾਂ ਦੇ ਦ੍ਰਿੜ ਇਰਾਦੇ, ਹੁਨਰ ਅਤੇ ਪੇਸ਼ੇਵਰਤਾ ਨੂੰ ਦਰਸਾਉਂਦਾ ਹੈ।

ਮਹੱਤਵਪੂਰਨ ਗੱਲ ਇਹ ਹੈ ਕਿ ਆਈਐਨਐਸ ਵਿਕਰਾਂਤ ਭਾਰਤ ਵਿੱਚ ਬਣਨ ਵਾਲਾ ਪਹਿਲਾ ਏਅਰਕ੍ਰਾਫਟ ਕੈਰੀਅਰ ਹੈ। ਇਹ ਕੇਰਲ ਵਿੱਚ ਕੋਚੀਨ ਸ਼ਿਪਯਾਰਡ ਲਿਮਿਟੇਡ (ਸੀਐਸਐਲ) ਦੁਆਰਾ ਬਣਾਇਆ ਗਿਆ ਸੀ। ਇਸ ਦੇਸੀ ਏਅਰਕ੍ਰਾਫਟ ਕੈਰੀਅਰ ਦਾ ਨਾਮ ਭਾਰਤ ਦੇ ਪਹਿਲੇ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ ਦੇ ਨਾਮ 'ਤੇ ਰੱਖਿਆ ਗਿਆ ਸੀ।

 

ਪੀਐਮ ਮੋਦੀ ਨੇ ਜਲ ਸੈਨਾ ਨੂੰ ਸੌਂਪਿਆ ਸੀ INS ਵਿਕਰਾਂਤ

ਪਿਛਲੇ ਸਾਲ ਸਤੰਬਰ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਾਰਤ ਦਾ ਪਹਿਲਾ ਸਵਦੇਸ਼ੀ ਤੌਰ 'ਤੇ ਬਣਾਇਆ ਏਅਰਕ੍ਰਾਫਟ ਕੈਰੀਅਰ INS ਵਿਕਰਾਂਤ ਜਲ ਸੈਨਾ ਨੂੰ ਸੌਂਪਿਆ ਸੀ। ਦੇਸ਼ ਹੁਣ 40,000 ਟਨ ਤੋਂ ਵੱਧ ਏਅਰਕ੍ਰਾਫਟ ਕੈਰੀਅਰ ਬਣਾਉਣ ਦੇ ਸਮਰੱਥ ਦੇਸ਼ਾਂ ਦੇ ਇੱਕ ਕੁਲੀਨ ਸਮੂਹ ਦਾ ਹਿੱਸਾ ਬਣ ਗਿਆ ਹੈ।

 

ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।