Jammu and Kashmir news: ਸ਼੍ਰੀਨਗਰ 'ਚ ਅੱਤਵਾਦੀ ਹਮਲੇ ਦੌਰਾਨ ਜੰਮੂ-ਕਸ਼ਮੀਰ ਪੁਲਸ ਦਾ ਇਕ ਕਾਂਸਟੇਬਲ ਜ਼ਖਮੀ ਹੋ ਗਿਆ। ਸ਼੍ਰੀਨਗਰ ਦੇ ਬਾਹਰਵਾਰ ਹਮਦਾਨੀਆ ਕਾਲੋਨੀ 'ਚ ਸ਼ਨੀਵਾਰ (9 ਦਸੰਬਰ) ਨੂੰ ਅੱਤਵਾਦੀਆਂ ਨੇ ਇਕ ਪੁਲਸ ਕਰਮਚਾਰੀ ਨੂੰ ਨਿਸ਼ਾਨਾ ਬਣਾਇਆ।
ਕਾਂਸਟੇਬਲ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਮੁਲਾਜ਼ਮ ਦੀ ਪਛਾਣ ਹਾਫਿਜ਼ ਅਹਿਮਦ ਵਜੋਂ ਹੋਈ ਹੈ, ਜੋ ਹਮਦਾਨੀਆ ਕਾਲੋਨੀ ਦਾ ਰਹਿਣ ਵਾਲਾ ਹੈ।
ਇਸ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਇਲਾਕੇ ਨੂੰ ਘੇਰ ਲਿਆ ਹੈ। ਪੀਟੀਆਈ ਦੀ ਰਿਪੋਰਟ ਮੁਤਾਬਕ ਜ਼ਖ਼ਮੀ ਪੁਲਿਸ ਮੁਲਾਜ਼ਮ ਉੱਤਰੀ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਵਰਤਮਾਨ ਵਿੱਚ ਉਹ ਬੇਮਿਨਾ ਵਿੱਚ ਰਹਿੰਦਾ ਹੈ।
ਇਹ ਵੀ ਪੜ੍ਹੋ: Telangana news: ਮੁੱਖ ਮੰਤਰੀ ਬਣਦਿਆਂ ਹੀ ਐਕਸ਼ਨ ਮੋਡ ‘ਚ ਰੇਵੰਤ ਰੈੱਡੀ, ਸਰਕਾਰ ਦੇ 7 ਸਲਾਹਕਾਰਾਂ ਨੂੰ ਕੀਤਾ ਬਰਖਾਸਤ