ਜੰਮੂ ਕਸ਼ਮੀਰ ‘ਚ ਅਨੰਤਨਾਗ ਜ਼ਿਲ੍ਹੇ ਦੇ ਡੁਰੂ ਇਲਾਕੇ ‘ਚ ਸੁਰੱਖਿਆ ਬਲਾਂ ਤੇ ਅੱਤਵਾਦੀਆਂ ਦੇ ਵਿੱਚ ਸ਼ੁੱਕਰਵਾਰ-ਸ਼ਨੀਵਾਰ ਦੀ ਰਾਤ ਮੁੱਠਭੇੜ 'ਚ ਦੋ ਅੱਤਵਾਦੀਆਂ ਨੂੰ ਢੇਰ ਕਰ ਦਿੱਤਾ ਗਿਆ। ਅੱਤਵਾਦੀਆਂ ਕੋਲੋਂ ਭਾਰੀ ਮਾਤਰਾਂ ‘ਚ ਵਿਸਫੋਟਕ ਸਮੱਗਰੀ ਤੇ ਹਥਿਆਰ ਬਰਾਮਦ ਕੀਤੇ ਗਏ।
ਸੁਰੱਖਿਆ ਬਲਾਂ ਨੂੰ ਜਾਣਕਾਰੀ ਮਿਲੀ ਸੀ ਕੇ ਡੂਰੁ ਇਲਾਕੇ ‘ਚ ਦੋ ਅੱਤਵਾਦੀ ਲੁਕੇ ਹੋਏ ਹਨ। ਇਸ ਦੇ ਬਾਅਦ ਪੂਰੇ ਇਲਾਕੇ ਨੂੰ ਘੇਰ ਲਿਆ ਗਿਆ ਸੀ ਤੇ ਤਲਾਸ਼ੀ ਮੁਹਿੰਮ ਨੂੰ ਚਲਾਇਆ ਗਿਆ। ਜਿਸ ਤੋਂ ਬਾਅਦ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਫਾਈਰਿੰਗ ਸ਼ੁਰੂ ਕਰ ਦਿੱਤੀ। ਸ਼ੁੱਕਰਵਾਰ ਦੀ ਰਾਤ ਸ਼ੁਰੂ ਹੋਈ ਫਾਈਰਿੰਗ ਨੂੰ ਸ਼ਨੀਵਾਰ ਦੀ ਸਵੇਰ ਨੂੰ ਖ਼ਤਮ ਕਰ ਦਿੱਤਾ ਗਿਆ।
ਕੁਪਵਾੜਾ ਦੇ ਹੈਲਮਥਪੋਰਾ ਇਲਾਕੇ ‘ਚ ਅੱਤਵਾਦੀਆਂ ਦੇ ਲੁਕੇ ਹੋਣ ਦੀ ਖ਼ਬਰ ‘ਤੇ ਸੁਰੱਖਿਆ ਬਲਾਂ ਨੇ ਬੁੱਧਵਾਰ ਨੂੰ ਫਿਰ ਤੋਂ ਤਲਾਸ਼ੀ ਆਪਰੇਸ਼ਨ ਸ਼ੁਰੂ ਕੀਤਾ ਗਿਆ ਸੀ। ਫਿਲਹਾਲ ਅੱਤਵਾਦੀਆਂ ਖ਼ਿਲਾਫ ਫੌਜ ਦਾ ਆਪਰੇਸ਼ਨ ਜਾਰੀ ਹੈ। 15 ਕੋਰ ਦੇ ਬੁਲਾਰੇ ਕਰਨਲ ਰਾਜੇਸ਼ ਕਾਲੀਆ ਅਨੁਸਾਰ ਕੁਪਵਾੜਾ ਦੇ ਹੈਲਮਥਪੋਰਾ ਦੇ ਚੱਕ ਫ਼ਤਿਹ ਖ਼ਾਨ ਜੰਗਲੀ ਇਲਾਕੇ ‘ਚ ਫ਼ੌਜ ਅਤੇ ਪੁਲਿਸ ਦੇ ਸਪੈਸ਼ਲ ਆਪੇ੍ਰਸ਼ਨ ਗਰੁੱਪ ਵਲੋਂ ਮੰਗਲਵਾਰ ਸਵੇਰੇ ਛੇੜੇ ਆਪ੍ਰੇਰਸ਼ਨ ਦੌਰਾਨ ਲੰਘੀ ਦੇਰ ਸ਼ਾਮ ਤੱਕ 4 ਅੱਤਵਾਦੀਆਂ ਨੂੰ ਮਾਰਨ ਦੇ ਬਾਅਦ ਫ਼ੌਜ ਵਲੋਂ ਅੱਤਵਾਦੀਆਂ ਦਾ ਘੇਰਾ ਤੰਗ ਕਰ ਕੇ ਉਨ੍ਹਾਂ ਦੇ ਭੱਜਣ ਦੇ ਸਾਰੇ ਰਸਤੇ ਸੀਲ ਕਰ ਦਿੱਤੇ ਗਏ ਸਨ। ਰਾਤ ਭਰ ਰੁਕ-ਰੁਕ ਦੇ ਦੋ ਪਾਸੜ ਗੋਲੀਬਾਰੀ ਦੇ ਚਲਦੇ ਮੁਕਾਬਲਾ ਜਾਰੀ ਰਿਹਾ।