ਮੌਕੇ ’ਤੇ ਪੁੱਜੀ ਐਨਡੀਆਰਐਫ ਸਣੇ ਪੁਲਿਸ ਤੇ ਫੌਜ ਦੀ ਟੀਮ ਖਾਈ ਵਿੱਚੋਂ ਲਾਸ਼ਾਂ ਕੱਢਣ ਦਾ ਕੰਮ ਕਰ ਰਹੀ ਹੈ। ਹੋਰ ਲੋਕਾਂ ਦੀ ਤਲਾਸ਼ ਵੀ ਜਾਰੀ ਹੈ। ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਲਈ ਹੈਲੀਕਾਪਟਰ ਸੇਵਾ ਵੀ ਮੰਗਵਾਈ ਗਈ ਹੈ। ਇੱਕ ਵਿਅਕਤੀ ਦਾ ਕਹਿਣਾ ਹੈ ਕਿ ਇਸ ਹਾਦਸੇ ਵਿੱਚ ਉਸਦਾ ਪੂਰਾ ਪਰਿਵਾਰ ਖ਼ਤਮ ਹੋ ਗਿਆ। ਪਿੰਡ ਭੰਕੋਲੀ ਦੇ ਲੋਕ ਦੇਵਡੋਲੀ ਨਾਲ ਐਤਵਾਰ ਨੂੰ ਗੰਗੋਤਰੀ ਗਏ ਸੀ ਤੇ ਅੱਜ ਵਾਪਸ ਆ ਰਹੇ ਸੀ।
ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਹਾਦਸੇ ਵਿੱਚ ਮਾਰੇ ਗਏ ਲੋਕਾਂ ਪ੍ਰਤੀ ਦੁਖ਼ ਪ੍ਰਟਾਇਆ। ਮੀਡੀਆ ਰਿਪੋਰਟਾਂ ਮੁਤਾਬਕ ਇਸ ਮਿੰਨੀ ਬੱਸ ਵਿੱਚ ਕੁੱਲ 15 ਜਣੇ ਸਵਾਰ ਸਨ।