ਚੰਡੀਗੜ੍ਹ: ਸ਼ੋਅਰੂਮ ਤੋਂ ਤੁਸੀਂ ਚਾਹੇ ਹਜ਼ਾਰਾਂ ਦੀ ਚੀਜ਼ ਖਰੀਦ ਲਵੋ ਪਰ ਲਿਫਾਫੇ ਦੇ ਪੈਸੇ ਤੁਹਾਡੇ ਤੋਂ ਉਹ ਵੱਖਰੇ ਤੌਰ 'ਤੇ ਉਗਰਾ ਹੀ ਲੈਂਦੇ ਹਨ। ਇਸੇ ਤਰ੍ਹਾਂ ਗਾਹਕ ਤੋਂ ਕੈਰੀ ਬੈਗ ਦੇ ਵੱਖਰੇ ਤੌਰ 'ਤੇ 10 ਰੁਪਏ ਵਸੂਲਣਾ ਏਲਾਂਟੇ ਮਾਲ 'ਚ ਸਥਿਤ ਮਿੰਨੀ ਸੋ ਸਟੋਰ ਨੂੰ ਮਹਿੰਗਾ ਪਿਆ ਹੈ। ਇ$ਕ ਸ਼ਿਕਾਇਤ 'ਤੇ ਸੁਣਵਾਈ ਕਰਦਿਆਂ ਜ਼ਿਲ੍ਹਾ ਕੰਜ਼ਿਊਮਰ ਡਿਸਪਿਊਟ ਰਿਡ੍ਰੈਸਲ ਕਮਿਸ਼ਨ ਨੇ ਸਟੋਰ 'ਤੇ ਹਰਜਾਨਾ ਲਾਇਆ ਹੈ।


ਮੋਦੀ ਸਰਕਾਰ ਲਈ ਚੁਣੌਤੀ ਬਣਿਆ ਕਿਸਾਨ ਅੰਦੋਲਨ, ਪੰਜਾਬ ਤੋਂ ਉੱਠੀ ਚਿੰਗਰੀ ਬਣਨ ਲੱਗੀ ਦੇਸ਼ ਭਰ 'ਚ ਭਾਂਬੜ, 22 ਸੂਬਿਆਂ ਦੇ ਕਿਸਾਨਾਂ ਦਾ ਵੱਡਾ ਐਲਾਨ


ਕਮਿਸ਼ਨ ਨੇ ਸਟੋਰ ਨੂੰ ਗਾਹਕ ਦੇ 10 ਰੁਪਏ ਵਾਪਸ ਕਰਨ ਲਈ ਕਿਹਾ ਹੈ। ਇਸ ਤੋਂ ਇਲਾਵਾ ਸ਼ਿਕਾਇਤਕਰਤਾ ਨੂੰ ਹੋਈ ਪਰੇਸ਼ਾਨੀ ਲਈ ਪੰਜ ਸੌ ਰੁਪਏ ਮੁਆਵਜ਼ਾ ਤੇ 1100 ਰੁਪਏ ਕੇਸ ਖਰਚ ਦੇ ਰੂਪ 'ਚ ਦੇਣ ਦਾ ਹੁਕਮ ਸੁਣਾਇਆ ਹੈ। ਚੰਡੀਗੜ੍ਹ ਦੇ ਸੈਕਟਰ 34 ਦੇ ਅਸ਼ੋਕ ਕੁਮਾਰ ਨੇ ਕਮਿਸ਼ਨ ਨੂੰ ਆਪਣੀ ਸ਼ਿਕਾਇਤ 'ਚ ਲਿਖਿਆ ਸੀ ਕਿ ਏਲਾਂਟੇ ਸਟੋਰ 'ਚ ਸਥਿਤ ਮਿੰਨੀ ਸੋ ਸਟੋਰ ਤੋਂ ਉਨ੍ਹਾਂ ਫ੍ਰੈਂਗਰੇਂਸ ਡਿਸਪੈਂਸਰ ਖਰੀਦਿਆ ਸੀ। ਇਸ ਦੀ ਕੀਮਤ 150 ਰੁਪਏ ਸੀ। ਪਰ ਬਿੱਲ ਇਸ ਤੋਂ ਜ਼ਿਆਦਾ ਸੀ। ਉਨ੍ਹਾਂ ਕਰਮਚਾਰੀ ਨੂੰ ਅਜਿਹਾ ਕਰਨਾ ਗੈਰਾਕਨੂੰਨੀ ਦੱਸਿਆ।


ਮੋਦੀ ਸਰਕਾਰ ਦੇ ਫੈਸਲੇ ਮਗਰੋਂ ਪੰਜਾਬ 'ਚ ਵੱਡਾ ਸੰਕਟ, ਸਾਰੇ ਪਾਵਰ ਪਲਾਟ ਬੰਦ


ਪੈਟਰੋਲ ਡੀਜ਼ਲ 'ਤੇ ਟੈਕਸ ਵਧਾਉਣ ਦੀ ਤਿਆਰੀ 'ਚ ਮੋਦੀ ਸਰਕਾਰ! ਰਾਹੁਲ ਗਾਂਧੀ ਨੇ ਪ੍ਰਧਾਨ ਮੰਤਰੀ ਨੂੰ ਦਿੱਤੀ ਇਹ ਨਸੀਹਤ


ਕਰਮਚਾਰੀ ਨਹੀਂ ਮੰਨਿਆ ਤੇ ਪਰੇਸ਼ਾਨ ਹੋਕੇ ਅਸ਼ੋਕ ਕੁਮਾਰ ਨੇ ਕੰਜ਼ਿਊਮਰ ਕਮਿਸ਼ਨ ਦਾ ਦਰਵਾਜ਼ਾ ਖੜਕਾਇਆ। ਸਟੋਰ ਮਾਲਕ ਨੇ ਆਪਣੇ ਪੱਖ 'ਚ ਦਲੀਲ ਦਿੱਤੀ ਕਿ ਸ਼ਿਕਾਇਤਕਰਤਾ ਨੇ ਉਨ੍ਹਾਂ ਦੇ ਸਟੋਰ ਤੋਂ ਕੁਝ ਵੀ ਨਹੀਂ ਖਰੀਦਿਆ। ਇਸ ਤੋਂ ਇਲਾਵਾ ਗਾਹਕ ਦੀ ਮਰਜ਼ੀ ਹੈ ਕਿ ਉਸ ਨੇ ਕੈਰੀ ਬੈਗ ਖਰੀਦਣਾ ਹੈ ਕਿ ਨਹੀਂ। ਇਸ ਲਈ ਦਬਾਅ ਨਹੀਂ ਬਣਾਇਆ ਜਾਂਦਾ। ਦੋਵਾਂ ਪੱਖਾਂ ਦੀਆਂ ਦਲੀਲਾਂ ਸੁਣਨ ਮਗਰੋਂ ਕਮਿਸ਼ਨ ਨੇ ਸ਼ਿਕਾਇਤਕਰਤਾ ਦੇ ਪੱਖ 'ਚ ਫੈਸਲਾ ਸੁਣਾਇਆ।


ਮੋਦੀ ਸਰਕਾਰ ਵੱਲੋਂ ਪੰਜਾਬ ਨੂੰ ਇਕ ਹੋਰ ਵੱਡਾ ਝਟਕਾ ਦੇਣ ਦੀ ਤਿਆਰੀ

ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ