ਬਰਾਤੀਆਂ ਦੀ ਬੱਸ ਖੱਡ ਚ ਡਿੱਗੀ, ਪੰਜ ਦੀ ਮੌਤ, ਵੀਹ ਜ਼ਖ਼ਮੀ
ਏਬੀਪੀ ਸਾਂਝਾ | 11 Dec 2017 11:06 AM (IST)
ਜੰਮੂ-ਬਰਾਤੀਆਂ ਨੂੰ ਲਿਜਾ ਰਹੀ ਇਕ ਮਿੰਨੀ ਬੱਸ ਜੰਮੂ-ਸ੍ਰੀਨਗਰ ਰਾਸ਼ਟਰੀ ਰਾਜ ਮਾਰਗ ਤੋਂ ਸਤੁੰਲਨ ਵਿਗੜ ਜਾਣ ਕਾਰਨ ਖ਼ੱਡ 'ਚ ਡਿੱਗ ਪਈ ਜਿਸ ਕਾਰਨ 5 ਵਿਅਕਤੀਆਂ ਦੀ ਮੌਤ ਹੋ ਗਈ ਅਤੇ 20 ਹੋਰ ਜ਼ਖਮੀ ਹੋ ਗਏ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਮਿੰਨੀ ਬੱਸ, ਜੋ ਕਿ ਬਰਾਤੀਆਂ ਨੂੰ ਕੁਡ ਤੋਂ ਚੇਨਾਨੀ ਲੈ ਕੇ ਜਾ ਰਹੀ ਸੀ, ਇਥੋਂ 90 ਕਿਲੋਮੀਟਰ ਦੂਰ ਘਰੀਆਂ ਧਨਾਸ ਵਿਖੇ ਹਾਈਵੇਅ ਦੇ ਨਾਲ ਲੱਗਦੀ ਖੱਡ 'ਚ ਡਿੱਗ ਪਈ। ਉਨ੍ਹਾਂ ਕਿਹਾ ਕਿ ਬਚਾਅ ਕਰਮੀਂ ਤੁਰੰਤ ਮੌਕੇ 'ਤੇ ਪਹੁੰਚ ਗਏ ਅਤੇ ਉਨ੍ਹਾਂ ਮਿ੍ਤਕਾਂ ਦੀਆਂ ਲਾਸ਼ਾਂ ਕੱਢੀਆਂ। 20 ਹੋਰ ਜ਼ਖਮੀਆਂ ਨੂੰ ਹਸਪਤਾਲ ਪਹੁੰਚਾਇਆ ਗਿਆ ਹੈ ਜਿਨ੍ਹਾਂ 'ਚੋਂ ਤਿੰਨਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।