ਨਵੀਂ ਦਿੱਲੀ: ਬੀਜਾਪੁਰ ਜ਼ਿਲ੍ਹੇ ’ਚ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਦੇ ਸਿਪਾਹੀ ਸਨਤ ਕੁਮਾਰ ਨੇ ਮਾਮੂਲੀ ਤਕਰਾਰ ਤੋਂ ਬਾਅਦ ਸਰਵਿਸ ਰਾਈਫਲ ਏ.ਕੇ. 47 ਨਾਲ ਗੋਲੀਆਂ ਚਲਾ ਕੇ ਆਪਣੇ ਚਾਰ ਸਾਥੀਆਂ ਨੂੰ ਹਲਾਕ ਕਰ ਦਿੱਤਾ।
ਮ੍ਰਿਤਕਾਂ ’ਚ ਸਬ ਇੰਸਪੈਕਟਰ ਵਿਕੇਅ ਸ਼ਰਮਾ, ਸਬ ਇੰਸਪੈਕਟਰ ਮੇਘ ਸਿੰਘ, ਅਸਿਸਟੈਂਟ ਸਬ ਇੰਸਪੈਕਟਰ ਰਾਜਵੀਰ ਸਿੰਘ ਤੇ ਸਿਪਾਹੀ ਸ਼ੰਕਰਾ ਰਾਓ ਸ਼ਾਮਲ ਹਨ। ਹਮਲੇ ’ਚ ਏ.ਐੱਸ.ਆਈ. ਗਜਾਨੰਦ ਜ਼ਖ਼ਮੀ ਹੋਇਆ ਹੈ।
ਪ੍ਰਾਪਤ ਜਾਣਕਾਰੀ ਮੁਤਾਬਕ ਉਕਤ ਜਵਾਨਾਂ ਵਿੱਚ ਬੀਤੇ ਦਿਨ ਸਵੇਰ ਤੋਂ ਹੀ ਝਗੜਾ ਚੱਲ ਰਿਹਾ ਸੀ ਤੇ ਸ਼ਾਮ ਨੂੰ ਸਨਤ ਕੁਮਾਰ ਨੇ ਇਸ ਘਟਨਾ ਨੂੰ ਅੰਜਾਮ ਦੇ ਦਿੱਤਾ।