ਨਵੀਂ ਦਿੱਲੀ: ਚਾਰ ਮੁੰਡਿਆਂ ਨੂੰ ਇੱਕ ਔਰਤ ਨੂੰ ਆਂਟੀ ਕਹਿ ਦਿੱਤਾ ਜਿਸ ਦੇ ਰੋਸ ਵਜੋਂ ਔਰਤ ਨੇ ਪੁਲਿਸ ਸੱਦ ਲਈ। ਨਵੀਂ ਦਿੱਲੀ ਦੇ ਨਜ਼ਦੀਕ ਗਾਜ਼ੀਆਬਾਦ ਦੇ ਇੱਕ ਚੌਕ 'ਤੇ ਤਾਇਨਾਤ ਪੁਲਿਸ ਕਰਮਚਾਰੀ ਚਾਰੇ ਮੁੰਡਿਆਂ ਨੂੰ ਥਾਣੇ ਲੈ ਗਈ। ਥਾਣੇ ਵਿੱਚ ਔਰਤ ਨੇ ਲਿਖਤੀ ਸ਼ਿਕਾਇਤ ਨਾ ਦਿੱਤੀ ਜਿਸ ਤੋਂ ਬਾਅਦ ਮੁੰਡਿਆਂ ਨੂੰ ਛੱਡ ਦਿੱਤਾ ਗਿਆ।
ਮਾਮਲਾ ਕਮਲਾ ਨਹਿਰੂ ਨਗਰ ਵਿੱਚ ਬਣੇ ਨਸ਼ਾ ਮੁਕਤੀ ਕੇਂਦਰ ਦਾ ਹੈ। ਸ਼ਨੀਵਾਰ ਦੁਪਹਿਰ ਨਸ਼ਾ ਮੁਕਤੀ ਕੇਂਦਰ ਤੋਂ ਇੱਕ ਔਰਤ ਨੇ ਪੁਲਿਸ ਕੰਟਰੋਲ ਰੂਮ ਵਿੱਚ ਸ਼ਿਕਾਇਤ ਕੀਤੀ ਕਿ ਕੁਝ ਮੁੰਡਿਆਂ ਨੇ ਉਸ ਨਾਲ ਛੇੜਛਾੜ ਕੀਤੀ ਹੈ। ਸ਼ਿਕਾਇਤ ਤੋਂ ਬਾਅਦ ਪੁਲਿਸ ਪੁੱਜੀ ਤੇ ਚਾਰੇ ਮੁੰਡਿਆਂ ਨੂੰ ਫੜ ਕੇ ਕਵੀਨਗਰ ਥਾਣੇ ਲੈ ਗਈ। ਔਰਤ ਨੇ ਪੁਲਿਸ ਨੂੰ ਦੱਸਿਆ ਕਿ ਮੁੰਡੇ ਨੂੰ ਆਂਟੀ ਕਹਿ ਕੇ ਛੇੜ ਰਹੇ ਸਨ।
ਔਰਤ ਨੇ ਪੁਲਿਸ ਨੂੰ ਦੱਸਿਆ ਕਿ ਮੁੰਡਿਆਂ ਨੇ ਕਈ ਵਾਰ ਆਂਟੀ ਕਿਹਾ। ਇਸ ਮਾਮਲੇ ਵਿੱਚ ਐਸਐਚਓ ਸਮਰਜੀਤ ਸਿੰਘ ਨੇ ਦੱਸਿਆ ਕਿ ਥਾਣੇ ਵਿੱਚ ਲਿਖਤ ਸ਼ਿਕਾਇਤ ਨਾ ਦੇਣ ਕਾਰਨ ਮੁੰਡਿਆਂ ਨੂੰ ਛੱਡ ਦਿੱਤਾ ਗਿਆ ਹੈ। ਮੁੰਡਿਆਂ ਨੇ ਅਜਿਹੀ ਕਿਸੇ ਗੱਲ ਤੋਂ ਇਨਕਾਰ ਕੀਤਾ ਹੈ।