ਨਵੀਂ ਦਿੱਲੀ: ਗੁਜਰਾਤ ਕਾਂਗਰਸ ਦੇ ਵੱਡੇ ਲੀਡਰ ਅਰਜੁਨ ਮੋਢਵਾਡੀਆ ਨੇ ਪੋਰਬੰਦਰ 'ਚ ਬਲੂਟੁਥ ਰਾਹੀਂ ਈਵੀਐਮ ਮਸ਼ੀਨ ਨਾਲ ਛੇੜਛਾੜ ਦੇ ਇਲਜ਼ਾਮ ਲਾਏ ਹਨ। ਇਸ ਤੋਂ ਬਾਅਦ ਚੋਣ ਕਮਿਸ਼ਨ ਨੇ ਜਾਂਚ ਲਈ ਬੂਥ 'ਤੇ ਇੰਜਨੀਅਰ ਭੇਜਿਆ। ਕਮਿਸ਼ਨ ਦੇ ਇੰਜਨੀਅਰ ਨੇ ਇਸ ਇਲਜ਼ਾਮ ਨੂੰ ਖਾਰਜ ਕਰ ਦਿੱਤਾ। ਬੀਜੇਪੀ ਨੇ ਇਸ ਇਲਜ਼ਾਮ ਨੂੰ ਕਾਂਗਰਸੀਆਂ ਦੀ ਹਾਰ ਦੀ ਬੌਖਲਾਹਟ ਦੱਸਿਆ।
ਸ਼ਨੀਵਾਰ ਸਵੇਰੇ ਪਹਿਲੇ ਫੇਜ਼ ਦੀ ਵੋਟਿੰਗ ਦੌਰਾਨ ਅਰਜੁਨ ਮੋਢਵਾਡੀਆ ਨੇ ਪੋਰਬੰਦਰ 'ਚ ਈਵੀਐਮ ਨਾਲ ਬਲੂਟੁਥ ਕਨੈਕਟ ਕਰਕੇ ਬਾਹਰੋਂ ਹੀ ਮਸ਼ੀਨ ਨਾਲ ਛੇੜਛਾੜ ਦੇ ਇਲਜ਼ਾਮ ਲਾਏ ਸਨ। ਇਹ ਇਲਜ਼ਾਮ ਜੰਗਲ ਦੀ ਅੱਗ ਵਾਂਗੂ ਫੈਲ ਗਏ। ਇਲੈਕਸ਼ਨ ਕਮਿਸ਼ਨ ਨੇ ਈਵੀਐਮ ਚੈੱਕ ਕਰਨ ਲਈ ਇੰਜਨੀਅਰ ਭੇਜੇ। ਇੰਜਨੀਅਰਾਂ ਨੂੰ ਅਜਿਹਾ ਕੁਝ ਨਹੀਂ ਲੱਭਿਆ।
ਮੋਢਵਾਡੀਆ ਨੇ ਬਲੂਟੁਥ ਨਾਲ ਈਵੀਐਮ ਨੂੰ ਕਨੈਕਟ ਕਰਨ ਦਾ ਇਲਜ਼ਾਮ ਮੋਬਾਈਲ 'ਚ ਮਿਲ ਰਹੇ ਸਿਗਨਲ ਦੇ ਅਧਾਰ 'ਤੇ ਲਾਇਆ ਸੀ। ਇਸ 'ਚ ਈਸੀਓ 105 ਲਿਖਿਆ ਸੀ। ਮੋਢਵਾਡੀਆ ਨੇ ਕਿਹਾ ਕਿ ਜਦ ਅਸੀਂ ਬੂਥ 'ਤੇ ਫੋਨ ਦਾ ਬਲੂਟੁਥ ਚਾਲੂ ਕੀਤਾ ਤਾਂ ਉੱਥੇ ਇਸ ਨਾਂ ਦੀ ਕੋਈ ਡਿਵਾਇਸ ਨਹੀਂ ਲੱਭੀ।