ਚੰਡੀਗੜ੍ਹ: ਪੰਜਾਬ ਤੇ ਹਰਿਆਣਾ ਦੇ ਕਈ ਹਿੱਸਿਆਂ ਵਿੱਚ ਤਾਪਮਾਨ ਆਮ ਨਾਲੋਂ ਵੱਧ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 8.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦਕਿ ਲੁਧਿਆਣਾ ਤੇ ਪਟਿਆਲਾ ਵਿੱਚ ਘੱਟੋ-ਘੱਟ ਤਾਪਮਾਨ 8.8 ਤੇ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਪਠਾਨਕੋਟ (9.6 ਡਿਗਰੀ ਸੈਲਸੀਅਸ), ਆਦਮਪੁਰ (7.6 ਡਿਗਰੀ ਸੈਲਸੀਅਸ), ਬਠਿੰਡਾ (8.8 ਡਿਗਰੀ ਸੈਲਸੀਅਸ), ਹਲਵਾੜਾ (9 ਡਿਗਰੀ ਸੈਲਸੀਅਸ) ਤੇ ਗੁਰਦਾਸਪੁਰ (7.2 ਡਿਗਰੀ ਸੈਲਸੀਅਸ) ਦਾ ਤਾਪਮਾਨ ਆਮ ਘੱਟੋ-ਘੱਟ ਤਾਪਮਾਨ ਨਾਲੋਂ ਵੱਧ ਹੈ। ਚੰਡੀਗੜ੍ਹ ਵਿੱਚ ਵੀ ਘੱਟੋ-ਘੱਟ ਤਾਪਮਾਨ 9.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।

ਹਰਿਆਣਾ ਦੀ ਗੱਲ ਕੀਤੀ ਜਾਏ ਤਾਂ ਅੰਬਾਲਾ ਵਿੱਚ ਘੱਟੋ-ਘੱਟ ਤਾਪਮਾਨ 10 ਡਿਗਰੀ ਸੈਲਸੀਅਸ ਤੋਂ ਹੇਠਾਂ ਦਰਜ ਕੀਤਾ ਗਿਆ। ਇਸ ਤਰ੍ਹਾਂ ਹਿਸਾਰ (10.7 ਡਿਗਰੀ ਸੈਲਸੀਅਸ), ਕਰਨਾਲ (8 ਡਿਗਰੀ ਸੈਲਸੀਅਸ), ਨਰਨੌਲ (8.7 ਡਿਗਰੀ ਸੈਲਸੀਅਸ), ਰੋਹਤਕ (10.2 ਡਿਗਰੀ ਸੈਲਸੀਅਸ), ਭਿਵਾਨੀ (12.2 ਡਿਗਰੀ ਸੈਲਸੀਅਸ) ਤੇ ਸਿਰਸਾ (11.5 ਡਿਗਰੀ ਸੈਲਸੀਅਸ) ਰਿਕਾਰਡ ਕੀਤੇ ਗਏ।