ਲਖਨਾਉ: ਕੋਰੋਨਾ ਨੇ ਉੱਤਰ ਪ੍ਰਦੇਸ਼ ਵਿੱਚ ਪੂਰੀ ਦਹਿਸ਼ਤ ਮਚਾਈ ਹੋਈ ਹੈ।ਕੋਰੋਨਾ ਦੀ ਲਾਗ ਕਾਰਨ ਹੋਈਆਂ ਮੌਤਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸੀਐਮ ਯੋਗੀ ਆਦਿੱਤਿਆਨਾਥ ਨੇ ਕੋਰੋਨਾ ਪ੍ਰੋਟੋਕੋਲ ਦਾ ਸਖ਼ਤੀ ਨਾਲ ਪਾਲਣ ਕਰਨ ਦੀ ਗੱਲ ਕਹੀ ਹੈ, ਪਰ ਮੰਤਰੀ ਨੂੰ ਇਸ ਦੀ ਕੋਈ ਪ੍ਰਵਾਹ ਨਹੀਂ ਹੈ।
ਪੰਚਾਇਤੀ ਰਾਜ ਰਾਜ ਮੰਤਰੀ ਭੁਪਿੰਦਰ ਸਿੰਘ ਦੇ ਬੇਟੇ ਦੇ ਵਿਆਹ ਵੇਲੇ ਕੋਰੋਨਾ ਦੇ ਨਿਯਮਾਂ ਦੀਆਂ ਸਰੇਆਮ ਧੱਜੀਆਂ ਉੱਡਦੀਆਂ ਵੇਖੀਆਂ ਗਈਆਂ।ਵਿਆਹ ਸਮਾਗਮ ਦੌਰਾਨ 100 ਲੋਕਾਂ ਨੂੰ ਬੁਲਾਇਆ ਗਿਆ ਸੀ। ਕਿਸੇ ਨੇ ਵੀ ਮਾਸਕ ਨਹੀਂ ਪਾਇਆ ਹੋਇਆ ਸੀ ਅਤੇ ਨਾ ਹੀ ਇੱਥੇ ਕਿਸੇ ਨੇ ਵੀ ਦੋ ਗਜ਼ ਦੀ ਦੂਰੀ ਦਾ ਖਿਲਾਅ ਰੱਖਿਆ।
ਨਿਯਮਾਂ ਦਾ ਬਣਾਇਆ ਗਿਆ ਮਜ਼ਾਕ
ਯੂਪੀ ਵਿੱਚ ਕੋਰੋਨਾ ਕਾਰਨ ਹੋਈ ਭਿਆਨਕ ਸਥਿਤੀ ਦੇ ਮੱਦੇਨਜ਼ਰ ਸਰਕਾਰ ਨੇ ਮਹਾਮਾਰੀ ਐਕਟ -2020 ਵਿੱਚ ਵੀ ਸੋਧ ਕੀਤੀ ਹੈ। ਸੋਧ ਦੇ ਤਹਿਤ ਬਿਨ੍ਹਾ ਮਾਸਕ ਬਾਹਰ ਨਿਕਲਣ ਤੇ ਜੁਰਮਾਨੇ ਦੀ ਰਕਮ ਨਿਰਧਾਰਤ ਕਰ ਦਿੱਤੀ ਗਈ ਹੈ।ਬਿਨਾਂ ਮਾਸਕ ਦੇ ਘਰੋਂ ਨਿਕਲਣ ਤੇ ਇੱਕ ਹਜ਼ਾਰ ਜੁਰਮਾਨੇ ਦੀ ਵਿਵਸਥਾ ਕੀਤੀ ਗਈ ਹੈ।ਇਸ ਦੇ ਨਾਲ ਹੀ, ਜੇਕਰ ਦੁਬਾਰਾ ਕਿਸੇ ਨੂੰ ਬਿਨ੍ਹਾਂ ਮਾਸਕ ਪਾਇਆ ਜਾਂਦਾ ਹੈ ਤਾਂ 10 ਹਜ਼ਾਰ ਜੁਰਮਾਨਾ ਲਗਾਇਆ ਜਾਵੇਗਾ। ਹੁਣ ਸਵਾਲ ਇਹ ਹੈ ਕਿ ਇਹ ਨਿਯਮ ਸਿਰਫ ਆਮ ਲੋਕਾਂ ਲਈ ਹਨ ਜਦੋਂਕਿ ਰਾਜ ਦੇ ਮੰਤਰੀ ਖੁੱਲ੍ਹ ਕੇ ਇਨ੍ਹਾਂ ਨਿਯਮਾਂ ਦਾ ਮਜ਼ਾਕ ਉਡਾਉਂਦੇ ਦਿਖਾਈ ਦਿੰਦੇ ਹਨ।
ਹਲਾਤ ਬੇਕਾਬੂ ਹੋਏ
ਤੁਹਾਨੂੰ ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਵਿੱਚ ਵਧ ਰਹੇ ਕੋਰੋਨਾ ਸੰਕਰਮਣ ਕਾਰਨ ਸਥਿਤੀ ਬੇਕਾਬੂ ਹੋ ਰਹੀ ਹੈ। ਪਿਛਲੇ 24 ਘੰਟਿਆਂ ਵਿੱਚ ਰਾਜ ਵਿੱਚ ਕੋਵਿਡ ਦੇ 34 ਹਜ਼ਾਰ ਤੋਂ ਵੱਧ ਮਾਮਲੇ ਸਾਹਮਣੇ ਆਏ ਹਨ। ਇਹ ਅੰਕੜਾ ਇਹ ਦੱਸਣ ਲਈ ਕਾਫ਼ੀ ਹੈ ਕਿ ਕੋਰੋਨਾ ਦੀ ਲਾਗ ਦੀ ਦਰ ਕਿੰਨੀ ਤੇਜ਼ੀ ਨਾਲ ਵੱਧ ਰਹੀ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ