ਨਵੀਂ ਦਿੱਲੀ: ਕੋਰੋਨਾ ਵਾਇਰਸ ਮਹਾਮਾਰੀ ਦੀ ਦੂਜੀ ਲਹਿਰ ਦਾ ਪ੍ਰਕੋਪ ਝੱਲ ਰਹੇ ਦੇਸ਼ਚ ਹੁਣ ਕੋਰੋਨਾ ਇਫੈਕਸ਼ਨ ਦੇ ਮਾਮਲਿਆਂ 'ਚ ਕਮੀ ਦੇਖੀ ਜਾ ਰਹੀ ਹੈ। ਉੱਥੇ ਹੀ ਕੇਂਦਰ ਸਰਕਾਰ ਦਾ ਕਹਿਣਾ ਹੈ ਕਿ ਕਈ ਸੂਬਿਆਂ 'ਚ ਅਜੇ ਵੀ ਕੋਰੋਨਾ ਐਕਟਿਵ ਮਾਮਲਿਆਂ ਦੀ ਸੰਖਿਆਂ ਕਾਫੀ ਜ਼ਿਆਦਾ ਹੈ। ਜਿਸ ਦੇ ਚੱਲਦਿਆਂ ਕੇਂਦਰ ਸਰਕਾਰ ਨੇ ਮੌਜੂਦਾ ਕੋਵਿਡ-19 ਕੰਟਰੋਲ ਕਰਨ ਲਈ ਦਿਸ਼ਾ ਨਿਰਦੇਸ਼ 30 ਜੂਨ ਤਕ ਵਧਾ ਦਿੱਤੇ ਹਨ।


ਗ੍ਰਹਿ ਮੰਤਰਾਲੇ ਨੇ ਕੋਵਿਡ-19 ਰੋਕਣ ਲਈ ਦਿਸ਼ਾ ਨਿਰਦੇਸ਼ 30 ਜੂਨ ਤਕ ਵਧਾਏ ਜਾਣ ਦੇ ਹੁਕਮਾਂ ਦੇ ਨਾਲ ਹੀ ਕਿਹਾ ਕਿ ਜਿਹੜੇ ਸੂਬਿਆਂ ਤੇ ਜ਼ਿਲ੍ਹਿਆਂ 'ਚ ਕੋਰੋਨਾ ਇਫੈਕਸ਼ਨ ਦੇ ਮਾਮਲੇ ਹੁਣ ਵੀ ਜ਼ਿਆਦਾ ਹਨ ਉੱਥੇ ਕੋਰੋਨਾ ਇਨਫੈਕਸ਼ਨ ਘੱਟ ਕਰਨ ਲਈ ਤੇਜ਼ੀ ਨਾਲ ਉਪਾਅ ਕੀਤੇ ਜਾਣੇ ਚਾਹੀਦੇ ਹਨ। 


ਕੇਂਦਰੀ ਗ੍ਰਹਿ ਸਕੱਤਰ ਅਜੇ ਭੱਲਾ ਨੇ ਇਕ ਹੁਕਮ 'ਚ ਕਿਹਾ ਕਿ ਦੇਸ਼ ਕੇ ਕੁਝ ਸੂਬਿਆਂ 'ਚ ਕੋਰੋਨਾ ਇਨਫੈਕਸ਼ਨ ਦੇ ਮਾਮਲਿਆਂ 'ਚ ਗਿਰਾਵਟ ਦੇਖੀ ਗਈ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਕੋਰੋਨਾ ਇਫੈਕਸ਼ਨ ਦੇ ਕੰਟਰੋਲ ਦੇ ਉਪਾਅ ਨੂੰ ਸਖਤੀ ਨਾਲ ਲਾਗੂ ਕੀਤੇ ਜਾਣ ਕਾਰਨ ਦੱਖਣੀ ਤੇ ਪੂਰਬ ਉੱਤਰ ਦੇ ਕੁਝ ਇਲਾਕਿਆਂ ਨੂੰ ਛੱਡ ਕੇ ਦੇਸ਼ ਦੇ ਸਾਰੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ 'ਚ ਨਵੇਂ ਤੇ ਐਕਟਿਵ ਕੋਰੋਨਾ ਮਾਮਲਿਆਂ 'ਚ ਗਿਰਾਵਟ ਆਈ ਹੈ।


ਉਨ੍ਹਾਂ ਦਾ ਕਹਿਣਆ ਹੈ ਕਿ ਬੇਸ਼ੱਕ ਦੇਸ਼ ਭਰ 'ਚ ਕੋਰੋਨਾ ਇਨਫੈਕਸ਼ਨ ਦੀ ਸਪੀਡ ਬੀਤੇ ਕੁਝ ਦਿਨਾਂ 'ਚ ਘੱਟ ਹੋਈ ਹੈ। ਪਰ ਅਜੇ ਵੀ ਕੋਰੋਨਾ ਐਕਟਿਵ ਕੇਸ ਕਾਫੀ ਸੰਖਿਆ 'ਚ ਹੈ। ਜਿਸ ਕਾਰਨ ਕੋਰੋਨਾ ਰੋਕਣ ਦੇ ਉਪਾਅ ਸਖਤੀ ਨਾਲ ਲਾਗੂ ਰੱਖੇ ਜਾਣਗੇ। ਕੇਂਦਰੀ ਗ੍ਰਹਿ ਸਕੱਤਰ ਨੇ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮੁੱਖ ਸਕੱਤਰਾਂ ਨੂੰ ਹੁਕਮ ਜਾਰੀ ਕਰਦਿਆਂ ਕਿਹਾ ਕਿ ਸਥਾਨਕ ਸਥਿਤੀ ਦੀ ਲੋੜ ਤੇ ਸਾਧਨਾਂ ਦੀ ਸਮੀਖਿਆ ਕਰਨ ਤੋਂ ਬਾਅਦ ਹੀ ਗੇੜਬੱਧ ਤਰੀਕੇ ਨਾਲ ਪਾਬੰਦੀਆਂ 'ਚ ਰਿਆਇਤ ਦੇਣ 'ਤੇ ਵਿਚਾਰ ਕੀਤਾ ਜਾ ਸਕਦਾ ਹੈ।