ਚੰਡੀਗੜ੍ਹ: ਇੰਡੀਅਨ ਨੈਸ਼ਨਲ ਲੋਕ ਦਲ (INLD) ਦੇ ਸੀਨੀਅਰ ਨੇਤਾ ਅਭੈ ਸਿੰਘ ਚੌਟਾਲਾ (Abhay Singh Chautala) ਵੀਰਵਾਰ ਨੂੰ 500 ਟਰੈਕਟਰ-ਟਰਾਲੀਆਂ ਲੈ ਕੇ ਟਿੱਕਰੀ ਬਾਰਡਰ (Tikri border) ‘ਤੇ ਕਿਸਾਨ ਅੰਦੋਲਨ (Farmers Protest) ਦੇ ਸਮਰਥਨ ਲਈ ਪਹੁੰਚਣਗੇ। ਪਾਰਟੀ ਦੇ ਕਿਸਾਨ ਸੈੱਲ ਦੀ ਮੀਟਿੰਗ ਦੌਰਾਨ ਇਨੈਲੋ ਦੇ ਪ੍ਰਮੁੱਖ ਸਕੱਤਰ ਜਨਰਲ ਤੇ ਏਲੇਨਾਬਾਦ ਦੇ ਵਿਧਾਇਕ ਚੌਟਾਲਾ ਨੇ ਕਿਹਾ ਕਿ ਪਿੰਡ ਪੱਧਰ ’ਤੇ ਵਧੇਰੇ ਕਮੇਟੀਆਂ ਬਣਾ ਕੇ ਦਿੱਲੀ ਸਰਹੱਦ ਤਕ ਪਹੁੰਚਣ ਲਈ ਅੰਦੋਲਨਕਾਰੀ ਕਿਸਾਨਾਂ ਦਾ ਵੱਧ ਤੋਂ ਵੱਧ ਸਮਰਥਨ ਕੀਤਾ ਜਾਵੇਗਾ।


ਉਨ੍ਹਾਂ ਨੇ ਅੱਗੇ ਕੇਂਦਰ ਸਰਕਾਰ 'ਤੇ ਵਰ੍ਹਦਿਆਂ ਕਿਹਾ ਕਿ ਕਿਸਾਨਾਂ ਨਾਲ ਗੱਲਬਾਤ ਵਿੱਚ ਲੰਮਾ ਸਮਾਂ ਲਾ ਕੇ ਕੇਂਦਰ ਸਰਕਾਰ ਉਲਝਣ ਪੈਦਾ ਕਰਨਾ ਚਾਹੁੰਦੀ ਹੈ, ਤਾਂ ਜੋ ਅੰਦੋਲਨ ਨੂੰ ਕਮਜ਼ੋਰ ਕੀਤਾ ਜਾ ਸਕੇ। ਚੌਟਾਲਾ ਨੇ ਪਾਰਟੀ ਦੇ ਅਧਿਕਾਰੀਆਂ ਤੇ ਕਾਰਕੁਨਾਂ ਨੂੰ ਕਿਹਾ ਕਿ ਉਹ ਤਿੰਨੇ ਖੇਤੀ ਕਾਨੂੰਨਾਂ ਬਾਰੇ ਕਿਸਾਨਾਂ ਨੂੰ ਜਾਗਰੂਕ ਕਰਨ, ਕਿਉਂਕਿ ਕਿਸਾਨਾਂ ਦੇ ਪਰਿਵਾਰਾਂ ਦਾ ਭਵਿੱਖ ਇਨ੍ਹਾਂ ਕਾਨੂੰਨਾਂ ਨਾਲ ਜੁੜਿਆ ਹੈ।

ਉਨ੍ਹਾਂ ਕਿਹਾ ਕਿ ਤੈਅ ਪ੍ਰੋਗਰਾਮ ਮੁਤਾਬਕ ਭਵਦੀਨ ਟੋਲ ਪਲਾਜ਼ਾ ਤੋਂ ਸੱਤ ਜਨਵਰੀ ਨੂੰ ਸਵੇਰੇ 10 ਵਜੇ 500 ਟਰੈਕਟਰ-ਟਰਾਲੀਆਂ ਨਾਲ ਟਿੱਕਰੀ ਬਾਰਡਰ 'ਤੇ ਹੱਲਾ ਬੋਲਿਆ ਜਾਵੇਗਾ। ਟਿੱਕਰੀ ਸਰਹੱਦ 'ਤੇ ਸਥਿਤ ਸਿਰਸਾ ਦੇ ਵਸਨੀਕਾਂ ਦੀ ਰਿਹਾਇਸ਼ ਦਾ ਪ੍ਰਬੰਧ ਖੁਦ ਚੌਟਾਲਾ ਵੱਲੋਂ ਕੀਤਾ ਜਾਵੇਗਾ ਤਾਂ ਜੋ ਕਿਸਾਨਾਂ ਨੂੰ ਕਿਸੇ ਕਿਸਮ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ।

83 ਸਾਲਾ ਰਤਨ ਟਾਟਾ ਦੀ ਦਰਿਆਦਿਲੀ, ਬਿਮਾਰ ਕਰਮਚਾਰੀ ਨੂੰ ਮਿਲਣ ਉਸ ਦੇ ਘਰ ਪਹੁੰਚੇ, ਚੁੱਕੀ ਬੱਚਿਆਂ ਦੀ ਜ਼ਿੰਮੇਵਾਰੀ

ਇਸ ਦੇ ਨਾਲ ਹੀ ਇਨੈਲੋ ਆਗੂ ਨੇ ਕੇਂਦਰ ਸਰਕਾਰ ਤੋਂ ਅੰਦੋਲਨ 'ਚ ਜਾਨ ਗਵਾਉਣ ਵਾਲੇ ਕਿਸਾਨਾਂ ਨੂੰ ਸ਼ਹੀਦ ਦਾ ਦਰਜਾ ਦੇਣ ਤੇ ਸ਼ਹੀਦ ਕਿਸਾਨਾਂ ਦੇ ਪਰਿਵਾਰ ਦੇ ਹਰ ਮੈਂਬਰ ਨੂੰ ਇੱਕ ਕਰੋੜ ਰੁਪਏ ਦੀ ਵਿੱਤੀ ਮਦਦ ਦੇਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਅਜਿਹਾ ਨਹੀਂ ਕਰ ਸਕਦੀ ਤਾਂ ਉਹ ਆਪਣੇ ਪੱਧਰ ‘ਤੇ ਸ਼ਹੀਦ ਹੋਏ ਕਿਸਾਨਾਂ ਦੇ ਪਰਿਵਾਰਾਂ ਦੇ ਮੈਂਬਰਾਂ ਲਈ ਨੌਕਰੀਆਂ ਦਾ ਪ੍ਰਬੰਧ ਕਰਨਗੇ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904