ਮਤਾ ਪਾਰਟੀ ਦੇ ਵਿਧਾਨ ਸਭਾ ਮੈਂਬਰ ਜਰਨੈਲ ਸਿੰਘ ਨੇ ਰੱਖਿਆ ਜਿਸ ਨੂੰ ਪਾਸ ਕਰ ਦਿੱਤਾ ਗਿਆ। ਮਤੇ ਵਿੱਚ ਇਹ ਵੀ ਸੀ ਕਿ ਕਤਲੇਆਮ ਵਿੱਚ ਕਥਿਤ ਭੂਮਿਕਾ ਕਾਰਨ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਸ ਲਿਆ ਜਾਵੇ। ਰਾਜੀਵ ਗਾਂਧੀ ਤੋਂ ਐਵਾਰਡ ਵਾਪਸ ਲੈਣ ਵਾਲੀ ਗੱਲ 'ਤੇ ਪਾਰਟੀ ਦੀ ਹੀ ਵਿਧਾਨ ਸਭਾ ਮੈਂਬਰ ਅਲਕਾ ਲਾਂਬਾ ਨੇ ਇਸ ਮਤੇ ਦਾ ਵਿਰੋਧ ਕੀਤਾ।
ਵਿਧਾਨ ਸਭਾ ਮੈਂਬਰ ਅਲਕਾ ਲਾਂਬਾ ਨੇ ਕਿਹਾ ਕਿ ਰਾਜੀਵ ਗਾਂਧੀ ਦੀ ਦੇਸ਼ ਨੂੰ ਬਹੁਤ ਵੱਡੀ ਦੇਣ ਹੈ ਜਿਸ ਕਾਰਨ ਇਹ ਪੁਰਸਕਾਰ ਉਨ੍ਹਾਂ ਤੋਂ ਵਾਪਸ ਨਹੀਂ ਲਿਆ ਜਾਣਾ ਚਾਹੀਦਾ। ਇਸ ਮਗਰੋਂ ਉਨ੍ਹਾਂ ਨੇ ਸਦਨ ਵਿੱਚੋਂ ਵਾਕ ਆਊਟ ਕਰ ਦਿੱਤਾ।
ਖ਼ਬਰ ਏਜੰਸੀ ਪੀਟੀਆਈ ਮੁਤਾਬਕ ਉਨ੍ਹਾਂ ਕਿਹਾ ਕਿ ਉਹ ਸਾਰੇ ਨਤੀਜੇ ਭੁਗਤਣ ਲਈ ਤਿਆਰ ਹਨ। ਖ਼ਬਰ ਮੁਤਾਬਕ ਅਲਕਾ ਜਦੋਂ ਮਾਮਲਾ ਪਾਰਟੀ ਮੁੱਖੀ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕੋਲ ਲੈ ਕੇ ਗਏ ਤਾਂ ਉਨ੍ਹਾਂ ਨੇ ਅਲਕਾ ਨੂੰ ਵਿਧਾਨ ਸਭਾ ਦੀ ਮੈਂਬਰੀ ਅਤੇ ਪਾਰਟੀ ਦੀ ਮੁੱਢਲੀ ਮੈਂਬਰਸ਼ਿੱਪ ਤੋਂ ਅਸਤੀਫ਼ਾ ਦੇਣ ਨੂੰ ਕਿਹਾ। ਅਲਕਾ ਲਾਂਬਾ ਨੇ ਆਪਣਾ ਪੱਖ ਸਾਫ਼ ਕਰਦਿਆਂ ਟਵੀਟ ਵੀ ਕੀਤਾ।