ਨਵੀਂ ਦਿੱਲੀ: ਟੈਲੀਕਾਮ ਰੈਗੂਲੇਟਰੀ ਅਥਾਰਟੀ ਆਫ ਇੰਡੀਆ (ਟਰਾਈ) ਨੇ ਵੀਰਵਾਰ ਨੂੰ ਕਿਹਾ ਕਿ ਗਾਹਕ 4 ਤੋਂ 10 ਨਵੰਬਰ ਦੌਰਾਨ ਆਪਣੇ ਮੋਬਾਇਲ ਨੰਬਰ ਪੋਰਟੇਬੀਲਟੀ ਸੇਵਾ ਦਾ ਫਾਈਦਾ ਨਹੀਂ ਲੈ ਸਕਣਗੇ। ਇਸ ਦੌਰਾਨਨੈੱਟਵਰਕ ਚੈਂਜ ਕਰਨ ਦੇ ਲਈ ਕੋਈ ਵੀ ਐਪਲੀਕੇਸ਼ਨ ਸਵਿਕਾਰ ਨਹੀਂ ਕੀਤੀ ਜਾਵੇਗੀ। ਇਸ ਦਾ ਕਾਰਨ ਨਵੀਂ ਅਤੇ ਆਸਾਨ ਪੋਰਟੇਬੀਲਿਟੀ ਨਿਯਮਾਂ ਨੂੰ ਅਪਲਾਈ ਕਰਨਾ ਹੈ ਜੋ 11 ਨਵੰਬਰ ਤੋਂ ਸ਼ੁਰੂ ਹੋ ਜਾਵੇਗੀ।

ਟਰਾਈ ਨੇ ਇੱਕ ਅਧਿਕਾਰੀ ਨੇ ਕਿਹਾ ਕਿ ਨਵੀਂ ਵਿਵਸਥਾ ਦੇ ਤਹਿਤ ਕੋਈ ਵਿਅਕਤੀ ਇੱਕ ਸੇਵਾ ਖੇਤਰ ‘ਚ ਮੋਬਾਇਲ ਕੰਪਨੀ ਬਦਲਣ ਦਾ ਕੋਸ਼ਿਸ਼ ਕਰਦਾ ਹੈ ਤਾਂ ਇਹ ਪ੍ਰਕਿਰੀਆ ਕੰਮਕਾਜੀ ਦੋ ਦਿਨਾਂ ‘ਚ ਪੂਰੀ ਹੋਵੇਗੀ। ਜਦਕਿ ਇੱਕ ਸਰਕਿਲ ਤੋਂ ਦੂਜੀ ਸਰਕਿਲ ਦੇ ਲਈ ਮੋਬਾਇਲ ਨੰਬਰ ਪੋਰਟੀਬਿਲੀ ਦੀ ਪ੍ਰਕਿਰੀਆ ਪੂਰੀ ਹੋਣ ‘ਚ ਪੰਜ ਦਿਨ ਲੱਗਣਗੇ।

ਨਵੀਂ ਮੋਬਾਇਲ ਨੰਬਰ ਪੋਰਟੇਬੀਲਿਟੀ ਵਿਵਸਥਾ ‘ਚ ਪੂਰੀ ਪ੍ਰਕਿਰੀਆ ਹੋਰ ਆਸਾਨ ਹੋ ਗਈ ਹੈ। ਇੱਕ ਬਿਆਨ ‘ਚ ਟਰਾਈ ਨੇ ਕਿਹਾ ਕਿ ਮੋਬਾਇਲ ਨੰਬਰ ਪੋਰਟਬੀਲਿਟੀ 4 ਨਵੰਬਰ ਤੋਂ ਸ਼ਾਮ 6 ਵਜੇ ਤੋਂ 10 ਤਾਰੀਖ਼ ਤਕ ਬੰਦ ਰਹੇਗਾ। ਨਵੇਂ ਨਿਯਮ ਨਾਲ ਇਹ 11 ਨਵੰਬਰ 2019 ਤੋਂ ਅਮਲ ‘ਚ ਆਵੇਗੀ।