ਕਲਕਤਾ: ਸਾਬਕਾ ਮਿਸ ਇੰਡੀਆ ਯੂਨੀਵਰਸ ਤੇ ਐਕਟਰ ਓਸੋਸ਼ੀ ਸੇਨਗੁਪਤਾ ਨੇ ਕੁਝ ਲੋਕਾਂ ‘ਤੇ ਆਪਣੇ ਨਾਲ ਮਾੜੇ ਵਤੀਰੇ ਦਾ ਇਲਜ਼ਾਮ ਲਾਇਆ ਹੈ। ਉਸ ਨੇ ਪੁਲਿਸ ਨੂੰ ਲਿਖਤੀ ਸ਼ਿਕਾਇਤ ‘ਚ ਕਿਹਾ ਕਿ ਕੰਮ ਤੋਂ ਘਰ ਵਾਪਸੀ ਦੌਰਾਨ ਕੁਝ ਨੌਜਵਾਨਾਂ ਨੇ ਜਵਾਹਰਲਾਲ ਰੋਡ ਕ੍ਰੌਸਿੰਗ ਨੇੜੇ ਉਸ ਦਾ ਪਿੱਛਾ ਕੀਤਾ ਤੇ ਉਸ ਨਾਲ ਛੇੜਛਾੜ ਕੀਤੀ। ਪੁਲਿਸ ਨੇ ਮੰਗਲਵਾਰ ਨੂੰ ਦੱਸਿਆ ਕਿ ਇਸ ਘਟਨਾ ਨਾਲ ਜੁੜੇ ਸੱਤ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਹ ਘਟਨਾ ਸੋਮਵਾਰ ਦੀ ਰਾਤ ਕਰੀਬ 11:40 ‘ਤੇ ਹੋਈ।


ਇਹ ਗ੍ਰਿਫ਼ਤਾਰੀ ਸੇਨਗੁਪਤਾ ਵੱਲੋਂ ਖਿੱਚੀਆਂ ਗਈਆਂ ਫੋਟੋਆਂ ਤੇ ਸੀਸੀਟੀਵੀ ਫੁਟੇਜ ਦੇ ਆਧਾਰ ‘ਤੇ ਹੋਈ ਹੈ। ਸੇਨਗੁਪਤਾ ਦਾ ਕਹਿਣਾ ਹੈ ਕਿ ਉਹ ਇੱਕ ਐਪ ਬੇਸਡ ਕੈਬ 'ਤੇ ਆਪਣੇ ਨਾਲ ਕੰਮ ਕਰਨ ਵਾਲੀ ਸਾਥਣ ਨਾਲ ਘਰ ਜਾ ਰਹੀ ਸੀ। ਇਸ ਦੌਰਾਨ ਉਸ ਦੀ ਕਾਰ ਨੂੰ ਬਾਈਕ ਸਵਾਰ ਨੌਜਵਾਨਾਂ ਨੇ ਟੱਕਰ ਮਾਰ ਦਿੱਤੀ। ਉਹ ਕਾਰ ਚਾਲਕ ਨੂੰ ਬਾਹਰ ਕੱਢ ਉਸ ਨਾਲ ਕੁੱਟਮਾਰ ਕਰਨ ਲੱਗੇ।



ਓਸੋਸ਼ੀ ਨੇ ਪੂਰੀ ਘਟਨਾ ਦਾ ਜ਼ਿਕਰ ਆਪਣੇ ਫੇਸਬੁਕ ‘ਤੇ ਵੀ ਕੀਤਾ ਹੈ। ਉਸ ਨੇ ਕਿਹਾ ਕਿ ਜਦੋਂ ਮੈਂ ਆਪਣੀ ਫਰੈਂਡ ਨੂੰ ਡ੍ਰਾਪ ਕਰ ਰਹੀ ਸੀ ਤਾਂ ਤਿੰਨ ਬਾਈਕ ਸਵਾਰ ਨੌਜਵਾਨਾਂ ਨੇ ਸਾਡੇ ਨਾਲ ਬਤਮੀਜ਼ੀ ਕੀਤੀ। ਉਨ੍ਹਾਂ ਨੇ ਮੈਨੂੰ ਬਾਹਰ ਖਿੱਚਿਆ ਤੇ ਘਟਨਾ ਦਾ ਵੀਡੀਓ ਡਿਲੀਟ ਕਰਨ ਲਈ ਮੇਰੇ ਫੋਨ ਨੂੰ ਤੋੜਣ ਦੀ ਕੋਸ਼ਿਸ਼ ਕੀਤੀ। ਜਦੋਂ ਮੈਂ ਚਿਲਾਈ ਤਾਂ ਉੱਥੇ ਮੌਜੂਦ ਕੁਝ