ਭਾਜਪਾ ਆਗੂ ਨਰਿੰਦਰ ਮੋਦੀ ਐਤਵਾਰ ਨੂੰ ਲਗਾਤਾਰ ਤੀਜੀ ਵਾਰ ਭਾਰਤ ਦੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕਣ ਜਾ ਰਹੇ ਹਨ। ਇਸ ਸ਼ਾਨਦਾਰ ਸਮਾਰੋਹ ਵਿੱਚ ਗੁਆਂਢੀ ਦੇਸ਼ਾਂ ਦੇ ਨੇਤਾਵਾਂ ਅਤੇ ਪਤਵੰਤਿਆਂ ਸਮੇਤ 9,000 ਤੋਂ ਵੱਧ ਲੋਕ ਸ਼ਾਮਲ ਹੋਣਗੇ। ਮੰਤਰੀ ਮੰਡਲ ਵਿੱਚ ਮੰਤਰੀ ਦੇ ਅਹੁਦੇ ਲਈ ਰਾਜਨਾਥ ਸਿੰਘ ਅਤੇ ਨਿਤਿਨ ਗਡਕਰੀ ਦੇ ਨਾਵਾਂ ਦੀ ਪੁਸ਼ਟੀ ਹੋ ​​ਗਈ ਹੈ। ਉਨ੍ਹਾਂ ਨੂੰ ਆਪੋ-ਆਪਣੇ ਵਿਭਾਗ ਬਰਕਰਾਰ ਰੱਖਣ ਦੀ ਸੰਭਾਵਨਾ ਹੈ।


ਹੌਲੀ-ਹੌਲੀ ਇਹ ਸਪੱਸ਼ਟ ਹੁੰਦਾ ਜਾ ਰਿਹਾ ਹੈ ਕਿ ਪੀਐਮ ਮੋਦੀ ਦੀ ਕੈਬਨਿਟ ਵਿੱਚ ਕਿਸ ਨੂੰ ਸ਼ਾਮਲ ਕੀਤਾ ਜਾਵੇਗਾ। ਨੇਤਾਵਾਂ ਨੂੰ ਮੰਤਰੀ ਅਹੁਦਿਆਂ ਲਈ ਫੋਨ ਆਉਣੇ ਸ਼ੁਰੂ ਹੋ ਗਏ ਹਨ। ਸੂਤਰਾਂ ਮੁਤਾਬਕ ਐਚਡੀ ਕੁਮਾਰ ਸਵਾਮੀ ਦੀ ਕੈਬਨਿਟ ਦੀ ਮੰਗ ਕੀਤੀ ਗਈ ਹੈ। ਰਾਮ ਮੋਹਨ ਨਾਇਡੂ, ਪੀ ਚੰਦਰਸ਼ੇਖਰ ਸੁਦੇਸ਼ ਮਹਤੋ ਅਤੇ ਜਯੰਤ ਚੌਧਰੀ ਨੂੰ ਫੋਨ ਕੀਤੇ ਗਏ ਹਨ।


ਸੂਤਰਾਂ ਮੁਤਾਬਕ ਲੁਧਿਆਣਾ ਤੋਂ ਲੋਕ ਸਭਾ ਚੋਣ ਹਾਰਨ ਵਾਲੇ ਰਵਨੀਤ ਸਿੰਘ ਬਿੱਟੂ ਨੂੰ ਵੀ ਮੋਦੀ ਦੇ ਦਫ਼ਤਰ ਤੋਂ ਫੋਨ ਆਇਆ ਹੈ। ਭਾਵ ਉਨ੍ਹਾਂ ਨੂੰ ਵੀ ਮੋਦੀ 3.0 ਵਿਚ ਥਾਂ ਮਿਲ ਸਕਦੀ ਹੈ। ਪੰਜਾਬ ਤੋਂ ਹਰਦੀਪ ਸਿੰਘ ਪੂਰੀ ਨੂੰ ਵੀ ਕੈਬਿਨੇਟ ਵਿਚ ਥਾਂ ਮਿਲ ਸਕਦੀ ਹੈ। 


ਇਨ੍ਹਾਂ ਚਿਹਰਿਆਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ
ਭਾਜਪਾ-
ਰਾਜਨਾਥ ਸਿੰਘ, ਅਮਿਤ ਸ਼ਾਹ, ਨਿਤਿਨ ਗਡਕਰੀ, ਡਾ: ਮਹੇਸ਼ ਸ਼ਰਮਾ, ਅਨਿਲ ਬਲੂਨੀ, ਰਾਧਾ ਮੋਹਨ ਦਾਸ ਅਗਰਵਾਲ, ਐਸ.ਪੀ ਸਿੰਘ ਬਘੇਲ, ਅਨੁਰਾਗ ਠਾਕੁਰ, ਪੀਯੂਸ਼ ਗੋਇਲ, ਮਨਸੁਖ ਮਾਂਡਵੀਆ, ਗਿਰੀਰਾਜ ਸਿੰਘ, ਨਿਤਿਆਨੰਦ ਰਾਏ, ਅਰਜੁਨਰਾਮ ਮੇਘਵਾਲ, ਗਜੇਂਦਰ ਸਿੰਘ ਸ਼ੇਖਾਵਤ, ਰੂਡੀ, ਡਾ. ਵੀ.ਡੀ.ਸ਼ਰਮਾ, ਸ਼ਿਵਰਾਜ ਸਿੰਘ ਚੌਹਾਨ, ਜਯੋਤੀਰਾਦਿਤਿਆ ਸਿੰਧੀਆ, ਵੀਰੇਂਦਰ ਖਟਿਕ, ਕੁਲਸਤੇ, ਰਾਮਵੀਰ ਸਿੰਘ ਵਿਧੂਰੀ, ਕਮਲਜੀਤ ਸਹਿਰਾਵਤ, ਸਮ੍ਰਿਤੀ ਇਰਾਨੀ, ਮਨੋਹਰ ਲਾਲ ਖੱਟਰ, ਰਾਓ ਇੰਦਰਜੀਤ, ਭੂਪੇਂਦਰ ਯਾਦਵ, ਡਾ: ਜਤਿੰਦਰ ਸਿੰਘ, ਵੈਜਯੰਤ ਪਾਂਡਾ, ਅਪਰਾਜਿਤਾ ਗੰਢੂ, ਸ਼ੰਕੂਲ ਸਰਾਂ, ਸ. ਸੁਰੇਸ਼ ਗੋਪੀ, ਵਿਪਲਵ ਦੇਬ, ਸਰਬਾਨੰਦ ਸੋਨੇਵਾਲ, ਹਰਦੀਪ ਪੁਰੀ, ਵਿਜੇਪਾਲ ਤੋਮਰ, ਤਾਪੀਰ ਗਾਓਂ, ਸੰਜੇ ਬੰਡੀ/ਜੀ ਕਿਸ਼ਨ ਰੈਡੀ, ਪ੍ਰਹਲਾਦ ਜੋਸ਼ੀ, ਸ਼ੋਭਾ ਕਰੰਦਜਲੇ, ਪੀਸੀ ਮੋਹਨ, ਨਰਾਇਣ ਰਾਣੇ, ਸ਼੍ਰੀਪਦ ਨਾਇਕ, ਡਾ. ਭੋਲਾ ਸਿੰਘ, ਅਨੂਪ ਬਾਲਮੀਕੀ।


ਸਹਿਯੋਗੀ- ਜਯੰਤ ਚੌਧਰੀ, ਸੰਜੇ ਝਾਅ, ਦੇਵੇਸ਼ ਚੰਦ ਠਾਕੁਰ, ਰਵਿੰਦਰਨ, ਚਿਰਾਗ ਪਾਸਵਾਨ, ਕੁਮਾਰ ਸਵਾਮੀ, ਰਾਮ ਮੋਹਨ ਨਾਇਡੂ, ਪ੍ਰਫੁੱਲ ਪਟੇਲ, ਚੰਦਰ ਪ੍ਰਕਾਸ਼ ਚੌਧਰੀ, ਅਨੁਪ੍ਰਿਆ ਪਟੇਲ


ਅੱਜ ਸ਼ਾਮ ਸਹੁੰ ਚੁੱਕਣ ਵਾਲੇ ਸਾਰੇ ਸੰਸਦ ਮੈਂਬਰਾਂ ਨੂੰ ਸਵੇਰੇ 11:30 ਵਜੇ ਪ੍ਰਧਾਨ ਮੰਤਰੀ ਨਿਵਾਸ 'ਤੇ ਚਾਹ ਲਈ ਬੁਲਾਇਆ ਗਿਆ ਹੈ।