Modi Cabinet Meeting: ਬੁੱਧਵਾਰ ਨੂੰ ਕੇਂਦਰੀ ਮੰਤਰੀ ਮੰਡਲ ਦੀ ਬੈਠਕ ਦੁਪਹਿਰ 1 ਵਜੇ ਸੰਸਦ ਭਵਨ 'ਚ ਹੋਵੇਗੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਬੈਠਕ ਦੀ ਪ੍ਰਧਾਨਗੀ ਕਰਨਗੇ। ਇਹ ਕੈਬਨਿਟ ਮੀਟਿੰਗ ਕਿਸ ਏਜੰਡੇ 'ਤੇ ਹੋਵੇਗੀ, ਫਿਲਹਾਲ ਇਹ ਸਪੱਸ਼ਟ ਨਹੀਂ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਕੇਂਦਰੀ ਕਰਮਚਾਰੀਆਂ ਦੇ ਮਹਿੰਗਾਈ ਭੱਤੇ 'ਚ ਵਾਧਾ ਕਰਨ ਦਾ ਫੈਸਲਾ ਲਿਆ ਜਾ ਸਕਦਾ ਹੈ। ਕੇਂਦਰੀ ਮੰਤਰੀ ਮੰਡਲ ਦੀ ਇਹ ਅਹਿਮ ਮੀਟਿੰਗ ਚਾਰ ਰਾਜਾਂ ਵਿੱਚ ਸਰਕਾਰ ਬਣਾਉਣ ਨੂੰ ਲੈ ਕੇ ਚੱਲ ਰਹੇ ਮੰਥਨ ਦਰਮਿਆਨ ਹੋਣੀ ਹੈ।


ਜੇਕਰ ਬੈਠਕ 'ਚ ਮਹਿੰਗਾਈ ਭੱਤੇ 'ਚ ਵਾਧਾ ਕਰਨ ਦਾ ਫੈਸਲਾ ਲਿਆ ਜਾਂਦਾ ਹੈ ਤਾਂ ਕੇਂਦਰੀ ਕਰਮਚਾਰੀਆਂ ਨੂੰ ਹੋਲੀ 2022 'ਤੇ ਵੱਡੀ ਖੁਸ਼ਖਬਰੀ ਮਿਲ ਸਕਦੀ ਹੈ। ਦੇਸ਼ ਭਰ ਦੇ ਲੱਖਾਂ ਮੁਲਾਜ਼ਮ ਵਧੇ ਹੋਏ ਡੀਏ ਦੀ ਉਡੀਕ ਕਰ ਰਹੇ ਹਨ। ਮਾਹਿਰਾਂ ਮੁਤਾਬਕ ਸਰਕਾਰ ਹਰ ਸਾਲ ਮਾਰਚ ਮਹੀਨੇ ਮਹਿੰਗਾਈ ਭੱਤੇ ਦਾ ਐਲਾਨ ਕਰਦੀ ਹੈ। ਇਸ ਵਾਰ ਉਮੀਦ ਜਤਾਈ ਜਾ ਰਹੀ ਹੈ ਕਿ 16 ਤਰੀਕ ਨੂੰ ਹੋਣ ਵਾਲੀ ਇਸ ਮੀਟਿੰਗ ਵਿੱਚ ਸਰਕਾਰ ਡੀ.ਏ. 'ਤੇ ਫੈਸਲਾ ਕਰ ਸਕਦੀ ਹੈ।  


ਮੁਲਾਜ਼ਮਾਂ ਦਾ ਡੀਏ ਜਨਵਰੀ 2022 ਤੋਂ ਵਧਾਇਆ ਜਾਣਾ ਸੀ ਪਰ ਮੰਨਿਆ ਜਾ ਰਿਹਾ ਹੈ ਕਿ ਸਰਕਾਰ ਹੁਣ ਡੀਏ ਵਧਾਉਣ ਦਾ ਐਲਾਨ ਕਰ ਸਕਦੀ ਹੈ। ਕੇਂਦਰੀ ਮੁਲਾਜ਼ਮਾਂ ਨੂੰ ਮਾਰਚ ਮਹੀਨੇ ਦੀ ਤਨਖਾਹ ਸਮੇਤ ਨਵੇਂ ਮਹਿੰਗਾਈ ਭੱਤੇ ਦੀ ਪੂਰੀ ਅਦਾਇਗੀ ਕੀਤੀ ਜਾਵੇਗੀ। ਹੋਲੀ ਤੋਂ ਬਾਅਦ ਮੁਲਾਜ਼ਮਾਂ ਨੂੰ ਪਿਛਲੇ ਦੋ ਮਹੀਨਿਆਂ ਦੇ ਸਾਰੇ ਪੈਸੇ ਮਿਲ ਜਾਣਗੇ।


ਇਹ ਵੀ ਪੜ੍ਹੋ: Covid Vaccination to Children: 12 ਤੋਂ 14 ਸਾਲ ਦੀ ਉਮਰ ਵਰਗ ਦੇ ਟੀਕਾਕਰਨ ਨਾਲ ਜੁੜੀ ਅਹਿਮ ਖਬਰ, ਕੇਂਦਰ ਨੇ ਰਾਜਾਂ ਨੂੰ ਜਾਰੀ ਕੀਤੀਆਂ ਹਦਾਇਤਾਂ


ਇਹ ਵੀ ਪੜ੍ਹੋ: UPSC Civil Services Main Result 2021: ਮਾਰਚ ਦੇ ਚੌਥੇ ਹਫਤੇ ਐਲਾਨਿਆ ਜਾਵੇਗਾ ਯੂਪੀਐੱਸਸੀ ਮੇਨਜ਼ 2021 ਦਾ ਨਤੀਜਾ, ਨੋਟੀਫਿਕੇਸ਼ਨ ਜਾਰੀ