ਚੰਡੀਗੜ੍ਹ: ਨੈਸ਼ਨਲ ਸਡਿਊਲਡ ਕਾਸਟਸ ਅਲਾਇੰਸ ਨੇ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਉਹ ਵਰਤਮਾਨ 'ਚ ਅਨੁਸੂਚਿਤ ਜਾਤਾਂ ਦੀ ਹਾਲਤ ਨੂੰ ਧਿਆਨ 'ਚ ਰੱਖਦਿਆਂ ਫੌਰੀ ਤੌਰ 'ਤੇ ਆਮਦਨ ਕਰ ਸਲੈਬ ਵਿੱਚ ਵਾਧਾ ਕਰੇ।
ਅਲਾਇੰਸ ਦੇ ਪ੍ਰਧਾਨ ਪਰਮਜੀਤ ਸਿੰਘ ਕੈਂਥ ਨੇ ਕੇਂਦਰ ਸਰਕਾਰ ਕੋਲੋਂ ਮੰਗ ਕੀਤੀ ਹੈ ਕਿ ਅਨੁਸੂਚਿਤ ਜਾਤਾਂ ਲਈ ਇੰਨਕਮ ਟੈਕਸ ਸਲੈਬ ਜ਼ੋ ਵਰਤਮਾਨ 'ਚ 2.5  ਲੱਖ ਰੁਪਏ ਸਾਲਾਨਾ ਹੈ ਉਸਨੂੰ ਵਧਾ ਕੇ 6 ਲੱਖ ਰੁਪਏ ਸਾਲਾਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਾਰੀਆਂ ਲੌੜੀਂਦੀਆਂ ਵਸਤਾਂ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ ਅਤੇ ਲੋਕਾਂ ਲਈ ਘਰ ਚਲਾਉਣਾ ਵੀ ਬਹੁਤ ਔਖਾ ਹੋ ਗਿਆ ਹੈ।
ਕੈਂਥ ਨੇ ਅੱਗੇ ਮੰਗ ਕੀਤੀ ਕਿ ਇਸ ਸਲੈਬਾ ਨੂੰ ਕੀਮਤ ਸੂਚਕ ਅੰਕ ਦੇ ਨਾਲ ਜ਼ੋੜਿਆ ਜਾਣਾ ਚਾਹੀਦਾ ਹੈ ਤਾਂ ਕਿ ਇਸ ਕਿੱਤੇ 'ਚ ਅਨੁਸੂਚਿਤ ਜਾਤਾਂ ਨੂੰ ਕੁਝ ਰਾਹਤ ਮਿਲ ਸਕੇ। ਉਨ੍ਹਾਂ ਕਿਹਾ ਕਿ ਵਧਦੀਆਂ ਕੀਮਤਾਂ ਕਰਕੇ ਅਨੁਸੂਚਿਤ ਜਾਤਾਂ ਦੇ ਲੋਕਾਂ ਨੂੰ ਗਰੀਬੀ ਰੇਖਾ ਵੱਲ ਧੱਕਿਆ ਜਾ ਰਿਹਾ ਹੈ ਇਸ ਕਰਕੇ ਕੇਂਦਰ ਸਰਕਾਰ ਦਾ ਇਹ ਸਿਧਾਂਤਕ ਫਰਜ਼ ਹੈ ਕਿ ਉਹ ਇੰਨਕਮ ਟੈਕਸ ਸਲੈਬ 'ਚ ਵਾਧਾ ਕਰਕੇ ਇਨ੍ਹਾਂ ਲੋਕਾਂ ਦੀ ਮਦਦ ਕਰੇ।