ਨਵੀਂ ਦਿੱਲੀ: ਕੇਂਦਰ ਸਰਕਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਸਖਤ ਹੈ। ਇਸ ਕੜੀ ਤਹਿਤ ਪਿਛਲੇ ਸਾਲ 2021 ਵਿੱਚ, ਟ੍ਰੈਫਿਕ ਉਲੰਘਣਾਵਾਂ ਲਈ ਕੁੱਲ 1,898.73 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਨਿਤਿਨ ਗਡਕਰੀ ਨੇ ਕਿਹਾ ਕਿ ਸਾਲ 2021 ਵਿੱਚ, ਅਧਿਕਾਰੀਆਂ ਨੇ ਦੇਸ਼ ਭਰ ਵਿੱਚ ਟ੍ਰੈਫਿਕ ਉਲੰਘਣਾ ਦੇ ਮਾਮਲਿਆਂ ਵਿੱਚ 1,898.73 ਕਰੋੜ ਰੁਪਏ ਦੇ 1.98 ਕਰੋੜ ਤੋਂ ਵੱਧ ਚਲਾਨ ਕੀਤੇ ਹਨ।
ਗਡਕਰੀ ਨੇ ਲੋਕ ਸਭਾ ਵਿੱਚ ਇੱਕ ਸਵਾਲ ਦੇ ਲਿਖਤੀ ਜਵਾਬ ਵਿੱਚ ਕਿਹਾ ਕਿ ਸਰਕਾਰ ਦੇ ਕੇਂਦਰੀਕ੍ਰਿਤ ਡੇਟਾਬੇਸ ਦੇ ਅਨੁਸਾਰ, 2021 ਵਿੱਚ ਲਾਪ੍ਰਵਾਹੀ ਨਾਲ ਡਰਾਈਵਿੰਗ ਤੇ ਸੜਕ ਹਿੰਸਾ ਦੇ 2,15,328 ਮਾਮਲੇ ਦਰਜ ਕੀਤੇ ਗਏ ਸਨ। ਜਵਾਬ ਵਿੱਚ ਦਿੱਤੇ ਗਏ ਅੰਕੜਿਆਂ ਅਨੁਸਾਰ ਦਿੱਲੀ ਵਿੱਚ ਸਭ ਤੋਂ ਵੱਧ ਚਲਾਨ ਕੱਟੇ ਗਏ, ਜਿਨ੍ਹਾਂ ਦੀ ਗਿਣਤੀ 71,89,824 ਸੀ। ਇਸ ਤੋਂ ਬਾਅਦ ਤਾਮਿਲਨਾਡੂ ਵਿੱਚ 36,26,037 ਤੇ ਕੇਰਲ ਵਿੱਚ 17,41,932 ਚਲਾਨ ਜਾਰੀ ਕੀਤੇ ਗਏ।
ਨਿਤਿਨ ਗਡਕਰੀ ਨੇ ਇਹ ਵੀ ਦੱਸਿਆ ਕਿ ਅਧਿਕਾਰੀਆਂ ਨੇ 1 ਜਨਵਰੀ ਤੋਂ 15 ਮਾਰਚ, 2022 ਤੱਕ ਦੇਸ਼ ਭਰ ਵਿੱਚ ਟ੍ਰੈਫਿਕ ਉਲੰਘਣਾ ਦੇ ਮਾਮਲਿਆਂ ਵਿੱਚ 417 ਕਰੋੜ ਰੁਪਏ ਦੇ 40 ਲੱਖ ਤੋਂ ਵੱਧ ਚਲਾਨ ਜਾਰੀ ਕੀਤੇ ਹਨ।
ਗੌਰਤਲਬ ਹੈ ਕਿ ਮੋਟਰ ਵਹੀਕਲ (ਸੋਧ) ਬਿੱਲ, 2019 ਨੂੰ ਸੰਸਦ ਦੁਆਰਾ 5 ਅਗਸਤ, 2019 ਨੂੰ ਪਾਸ ਕੀਤਾ ਗਿਆ ਸੀ, ਜਿਸ ਨਾਲ ਸੜਕ ਸੁਰੱਖਿਆ ਨੂੰ ਬਿਹਤਰ ਬਣਾਉਣ ਅਤੇ ਟ੍ਰੈਫਿਕ ਨਿਯਮਾਂ ਜਿਵੇਂ ਕਿ ਡਰਾਈਵਿੰਗ ਲਾਇਸੈਂਸ ਜਾਰੀ ਕਰਨ ਅਤੇ ਉਲੰਘਣਾ ਕਰਨ 'ਤੇ ਜੁਰਮਾਨਾ ਲਗਾਉਣ ਲਈ ਸਖਤੀ ਕੀਤੀ ਗਈ ਸੀ, ਜਿਸ ਨੂੰ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ 9 ਅਗਸਤ, 2019 ਨੂੰ ਪ੍ਰਵਾਨਗੀ ਦਿੱਤੀ ਸੀ।
ਮੰਤਰੀ ਨੇ ਇਹ ਵੀ ਕਿਹਾ ਕਿ ਮੋਟਰ ਵਹੀਕਲ (ਸੋਧ) ਐਕਟ, 2019 (1 ਫਰਵਰੀ, 2017 ਤੋਂ 31 ਅਗਸਤ, 2019 ਦੇ ਵਿਚਕਾਰ) ਦੇ ਲਾਗੂ ਹੋਣ ਤੋਂ ਪਹਿਲਾਂ, ਮੋਟਰ ਵਹੀਕਲ ਐਕਟ 1988 ਦੇ ਤਹਿਤ ਟ੍ਰੈਫਿਕ ਉਲੰਘਣਾਵਾਂ ਦੀ ਗਿਣਤੀ 13,872,098 ਸੀ, ਜਿਸ ਤੋਂ ਬਾਅਦ ਇਹ ਗਿਣਤੀ (1 ਸਤੰਬਰ, 2019 ਤੋਂ ਫਰਵਰੀ, 2022 ਤੱਕ) ਮੋਟਰ ਵਹੀਕਲ (ਸੋਧ) ਐਕਟ, 2019 ਦੇ ਲਾਗੂ ਹੋਣ ਦੌਰਾਨ ਕੇਸ 48,518,314 ਸਨ।
ਮੋਦੀ ਸਰਕਾਰ ਵੱਲੋਂ ਟ੍ਰੈਫਿਕ ਨਿਯਮਾਂ ਦਾ ਸ਼ਿਕੰਜਾ, ਇੱਕੋ ਸਾਲ 'ਚ ਕੱਟੇ 1898.73 ਕਰੋੜ ਰੁਪਏ ਦੇ ਚਲਾਨ
ਏਬੀਪੀ ਸਾਂਝਾ
Updated at:
25 Mar 2022 03:15 PM (IST)
Edited By: shankerd
ਕੇਂਦਰ ਸਰਕਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਨੂੰ ਲੈ ਕੇ ਸਖਤ ਹੈ। ਇਸ ਕੜੀ ਤਹਿਤ ਪਿਛਲੇ ਸਾਲ 2021 ਵਿੱਚ, ਟ੍ਰੈਫਿਕ ਉਲੰਘਣਾਵਾਂ ਲਈ ਕੁੱਲ 1,898.73 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ।
Traffic_Rules_2
NEXT
PREV
Published at:
25 Mar 2022 03:15 PM (IST)
- - - - - - - - - Advertisement - - - - - - - - -