Lok sabha election 2024: ਲੋਕ ਸਭਾ ਚੋਣਾਂ 2024 ਤੋਂ ਪਹਿਲਾਂ ਕੇਂਦਰ ਸਰਕਾਰ ਦੇਸ਼ ਵਾਸੀਆਂ ਨੂੰ ਵੱਡਾ ਤੋਹਫਾ ਦੇ ਸਕਦੀ ਹੈ। ਚਰਚਾ ਹੈ ਕਿ ਸਰਕਾਰ ਤੇਲ ਦੀਆਂ ਕੀਮਤਾਂ 'ਚ ਵੱਡੀ ਰਾਹਤ ਦੇ ਸਕਦੀ ਹੈ। ਵੀਰਵਾਰ (28 ਦਸੰਬਰ) ਨੂੰ ਸੂਤਰਾਂ ਨੇ ਦੱਸਿਆ ਕਿ ਸਰਕਾਰ ਪੈਟਰੋਲ ਦੀ ਕੀਮਤ 7-8 ਰੁਪਏ ਤੱਕ ਘਟਾ ਸਕਦੀ ਹੈ।


ਸੂਤਰਾਂ ਮੁਤਾਬਕ ਡੀਜ਼ਲ ਦੀਆਂ ਕੀਮਤਾਂ ਵੀ ਘੱਟ ਸਕਦੀਆਂ ਹਨ। ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਹੀ ਪੈਟਰੋਲੀਅਮ ਮੰਤਰਾਲੇ ਅਤੇ ਵਿੱਤ ਮੰਤਰਾਲੇ ਵਿਚਾਲੇ ਕੀਮਤਾਂ ਨੂੰ ਲੈ ਕੇ ਗੱਲਬਾਤ ਹੋਈ ਸੀ।


ਇਸ ਕਰਕੇ ਘੱਟ ਹੋ ਸਕਦੀਆਂ ਕੀਮਤਾਂ


ਇਸ ਤਿਮਾਹੀ 'ਚ ਤਿੰਨੋਂ ਕੰਪਨੀਆਂ ਨੇ ਮਿਲ ਕੇ 28 ਹਜ਼ਾਰ ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਇਸ ਦੇ ਨਾਲ ਹੀ ਪਿਛਲੀਆਂ ਤਿੰਨ ਤਿਮਾਹੀਆਂ 'ਚ ਤਿੰਨੋਂ ਪੈਟਰੋਲੀਅਮ ਕੰਪਨੀਆਂ ਨੇ ਮਿਲ ਕੇ 1 ਲੱਖ ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਪੈਟਰੋਲੀਅਮ ਕੰਪਨੀਆਂ ਇਕ ਲੀਟਰ ਪੈਟਰੋਲ 'ਤੇ 12 ਰੁਪਏ ਅਤੇ ਡੀਜ਼ਲ 'ਤੇ 5 ਰੁਪਏ ਦਾ ਮੁਨਾਫਾ ਲੈ ਰਹੀਆਂ ਹਨ। ਪਿਛਲੇ ਇੱਕ ਸਾਲ ਤੋਂ ਵਿਸ਼ਵ ਬਾਜ਼ਾਰ ਵਿੱਚ ਕੱਚੇ ਤੇਲ ਦੀ ਕੀਮਤ 75 ਡਾਲਰ ਪ੍ਰਤੀ ਬੈਰਲ ਤੋਂ ਵੀ ਘੱਟ ਰਹੀ ਹੈ।


ਉੱਥੇ ਹੀ ਕਮਜ਼ੋਰ ਹਾਜ਼ਰ ਮੰਗ ਤੋਂ ਬਾਅਦ ਵਪਾਰੀਆਂ ਵੱਲੋਂ ਆਪਣੇ ਸੌਦਿਆਂ ਵਿੱਚ ਕਟੌਤੀ ਕਰਨ ਕਰਕੇ ਵੀਰਵਾਰ (28 ਦਸੰਬਰ) ਨੂੰ ਕੱਚੇ ਤੇਲ ਦੀ ਕੀਮਤ 0.95 ਫੀਸਦੀ ਡਿੱਗ ਕੇ 6,152 ਰੁਪਏ ਪ੍ਰਤੀ ਬੈਰਲ ਹੋ ਗਈ।


ਇਹ ਵੀ ਪੜ੍ਹੋ: BAPS Hindu Mandir Abu Dhabi: ਆਬੂ ਧਾਬੀ ਦੇ BAPS ਹਿੰਦੂ ਮੰਦਿਰ ਤੋਂ ਆਇਆ ਸੱਦਾ, ਉਦਘਾਟਨ ‘ਚ ਸ਼ਾਮਲ ਹੋਣਗੇ PM ਮੋਦੀ


ਮਲਟੀ ਕਮੋਡਿਟੀ ਐਕਸਚੇਂਜ 'ਤੇ ਜਨਵਰੀ 2024 'ਚ ਡਿਲੀਵਰੀ ਲਈ ਕੱਚੇ ਤੇਲ ਦਾ ਠੇਕਾ 59 ਰੁਪਏ ਜਾਂ 0.95 ਫੀਸਦੀ ਡਿੱਗ ਕੇ 6,152 ਰੁਪਏ ਪ੍ਰਤੀ ਬੈਰਲ 'ਤੇ ਆ ਗਿਆ। ਇਹ 11.754 ਲਾਟ ਲਈ ਵਪਾਰ ਕੀਤਾ ਗਿਆ ਸੀ।


ਵਿਸ਼ਵ ਪੱਧਰ 'ਤੇ ਵੈਸਟ ਟੈਕਸਾਸ ਇੰਟਰਮੀਡੀਏਟ ਕੱਚਾ ਤੇਲ 0.50 ਫੀਸਦੀ ਡਿੱਗ ਕੇ 73.74 ਡਾਲਰ ਪ੍ਰਤੀ ਬੈਰਲ 'ਤੇ ਆ ਗਿਆ, ਜਦੋਂ ਕਿ ਬ੍ਰੈਂਟ ਕਰੂਡ ਦੀ ਕੀਮਤ 0.38 ਫੀਸਦੀ ਦੀ ਗਿਰਾਵਟ ਦਿਖਾਉਂਦੇ ਹੋਏ 79.35 ਡਾਲਰ ਪ੍ਰਤੀ ਬੈਰਲ 'ਤੇ ਕਾਰੋਬਾਰ ਕਰ ਰਹੀ ਹੈ।


ਇਹ ਵੀ ਪੜ੍ਹੋ: Ayodhya New Airport Name: ਅਯੁੱਧਿਆ ਏਅਰਪੋਰਟ ਦਾ ਰੱਖਿਆ ਗਿਆ ਇਹ ਨਾਮ, ਇਸ ਦਿਨ ਪੀਐਮ ਮੋਦੀ ਕਰਨਗੇ ਉਦਘਾਟਨ


ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।