Ayodhya New Airport Name: ਅਯੁੱਧਿਆ ਦੇ ਨਵੇਂ ਹਵਾਈ ਅੱਡੇ ਦਾ ਨਾਮ ਮਹਾਰਿਸ਼ੀ ਵਾਲਮੀਕਿ ਅੰਤਰਰਾਸ਼ਟਰੀ ਹਵਾਈ ਅੱਡਾ ਅਯੁੱਧਿਆ ਧਾਮ ਹੋਵੇਗਾ। ਨਿਊਜ਼ ਏਜੰਸੀ ਏਐਨਆਈ ਨੇ ਸੂਤਰਾਂ ਦੇ ਹਵਾਲੇ ਨਾਲ ਇਹ ਜਾਣਕਾਰੀ ਦਿੱਤੀ ਹੈ। ਇਸ ਤੋਂ ਇੱਕ ਦਿਨ ਪਹਿਲਾਂ (27 ਦਸੰਬਰ) ਅਯੁੱਧਿਆ ਰੇਲਵੇ ਸਟੇਸ਼ਨ ਦਾ ਨਾਮ ਬਦਲ ਕੇ ਅਯੁੱਧਿਆ ਧਾਮ ਜੰਕਸ਼ਨ ਕਰ ਦਿੱਤਾ ਗਿਆ ਸੀ।


ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸ਼ਨੀਵਾਰ (30 ਦਸੰਬਰ) ਨੂੰ ਅਯੁੱਧਿਆ ਜਾਣਗੇ ਅਤੇ ਇਸ ਦੌਰਾਨ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਦਫ਼ਤਰ (PMO) ਦੇ ਅਨੁਸਾਰ ਅਯੁੱਧਿਆ ਦੇ ਅਤਿ-ਆਧੁਨਿਕ ਹਵਾਈ ਅੱਡੇ ਦੇ ਪਹਿਲੇ ਪੜਾਅ ਨੂੰ 1,450 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਨਾਲ ਵਿਕਸਤ ਕੀਤਾ ਗਿਆ ਹੈ। ਹਵਾਈ ਅੱਡੇ ਦੇ ਟਰਮੀਨਲ ਦੀ ਇਮਾਰਤ ਦਾ ਖੇਤਰਫਲ 6500 ਵਰਗ ਮੀਟਰ ਹੋਵੇਗਾ, ਜੋ ਸਾਲਾਨਾ ਲਗਭਗ 10 ਲੱਖ ਯਾਤਰੀਆਂ ਦੀ ਸੇਵਾ ਲਈ ਤਿਆਰ ਹੋਵੇਗਾ।


ਇਹ ਵੀ ਪੜ੍ਹੋ: BAPS Hindu Mandir Abu Dhabi: ਆਬੂ ਧਾਬੀ ਦੇ BAPS ਹਿੰਦੂ ਮੰਦਿਰ ਤੋਂ ਆਇਆ ਸੱਦਾ, ਉਦਘਾਟਨ ‘ਚ ਸ਼ਾਮਲ ਹੋਣਗੇ PM ਮੋਦੀ


ਟਰਮੀਨਲ ਦੀ ਇਮਾਰਤ ਦਾ ਨਿਰਮਾਣ ਸ਼੍ਰੀ ਰਾਮ ਮੰਦਿਰ ਦੀ ਮੰਦਿਰ ਆਰਕੀਟੈਕਚਰ ਨੂੰ ਦਰਸਾਉਂਦਾ ਹੈ। ਅਯੁੱਧਿਆ ਹਵਾਈ ਅੱਡੇ ਦੀ ਟਰਮੀਨਲ ਇਮਾਰਤ ਵੱਖ-ਵੱਖ ਸਹੂਲਤਾਂ ਨਾਲ ਲੈਸ ਹੈ ਜਿਸ ਵਿੱਚ ਇੰਸੂਲੇਟਿਡ ਰੂਫਿੰਗ ਸਿਸਟਮ, ਐਲਈਡੀ ਲਾਈਟਿੰਗ, ਰੇਨ ਵਾਟਰ ਹਾਰਵੈਸਟਿੰਗ, ਫੁਹਾਰੇ ਨਾਲ ਲੈਂਡਸਕੇਪਿੰਗ, ਵਾਟਰ ਟ੍ਰੀਟਮੈਂਟ ਪਲਾਂਟ, ਸੀਵਰੇਜ ਟ੍ਰੀਟਮੈਂਟ ਪਲਾਂਟ, ਸੋਲਰ ਪਾਵਰ ਪਲਾਂਟ ਸ਼ਾਮਲ ਹਨ।


ਇਹ ਵੀ ਪੜ੍ਹੋ: Ambati rayudu joins ysr congress: ਜਗਨ ਮੋਹਨ ਰੈੱਡੀ ਦੀ ਪਾਰਟੀ 'ਚ ਸ਼ਾਮਲ ਹੋਏ ਸਾਬਕਾ ਕ੍ਰਿਕਟਰ ਅੰਬਾਤੀ ਰਾਇਡੂ